ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਗਿਣਤੀ ਪਾਵਰ ਕਪਲਸ ਵਿੱਚ ਹੁੰਦੀ ਹੈ। ਰੀਲ ਤੇ ਰੀਅਲ ਲਾਈਫ਼ 'ਚ ਦੋਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾੰਦਾ ਹੈ। ਰਣਵੀਰ ਸਿੰਘ ਨੇ ਪਤਨੀ ਦੀਪਿਕਾ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ,ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image From Instagram
ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਅਤੇ ਦੀਪਿਕਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਰਣਵੀਰ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਰਣਵੀਰ ਨੇ ਕੈਪਸ਼ਨ ਵਿੱਚ ਲਿਖਿਆ, " 'ਸ਼ਾਨਦਾਰ, ਉੱਤਮ ਅਤੇ ਵਧੀਆ। ਕੀ ਕਮਾਲ ਦੀ ਪਰਫਾਰਮੈਂਸ ਦਿੱਤੀ ਹੈ ਬੇਬੀ, ਬਹੁਤ ਹੀ ਸ਼ਾਨਦਾਰ, ਬਾਰੀਕ ਅਤੇ ਦਿਲ ਨੂੰ ਛੂਹ ਲੈਣ ਵਾਲੀ। ਬੇਮਿਸਾਲ, ਮੈਨੂੰ ਤੁਹਾਡੇ 'ਤੇ ਮਾਣ ਹੈ।
ਇਸ ਤਸਵੀਰ ਦੇ ਵਿੱਚ ਰਣਵੀਰ ਆਪਣੀ ਪਤਨੀ ਦੇ ਨਾਲ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਤਸਵੀਰ 'ਚ ਇਹ ਕੱਪਲ ਇਕ-ਦੂਜੇ ਨੂੰ ਕਿਸ ਕਰਦੇ ਹੋਏ ਵਿਖਾਈ ਦੇ ਰਿਹਾ ਹੈ।
image From Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਕਾਰਨ ਮੁੜ ਰੱਦ ਹੋਇਆ IIFA Awards ਫੰਕਸ਼ਨ, ਜਾਣੋ ਨਵੀਂ ਤਰੀਕ
ਰਣਵੀਰ ਸਿੰਘ ਦੀ ਇਸ ਤਸਵੀਰ ਨੂੰ ਕਈ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਜਦੋਂ ਕਿ ਕੁਝ ਲੋਕਾਂ ਨੂੰ ਉਨ੍ਹਾਂ ਵੱਲੋਂ ਅਜਿਹੀ ਤਸਵੀਰ ਸ਼ੇਅਰ ਕਰਨਾ ਪਸੰਦ ਨਹੀਂ ਆ ਰਿਹਾ ਹੈ। ਜਿਥੇ ਦੋਹਾਂ ਦੇ ਫੈਨਜ਼ ਨੇ ਕਈ ਪੌਜ਼ੀਟਿਵ, ਬਿਊਟੀਫੁੱਲ, ਲਵ ਬਰਡਸ ਆਦਿ ਕਮੈਂਟ ਕੀਤਾ ਹੈ, ਉਥੇ ਹੀ ਕੁਝ ਲੋਕ ਇਸ ਜੋੜੀ ਨੂੰ ਟ੍ਰੋਲ ਵੀ ਕਰ ਰਹੇ ਹਨ।
image From Instagram
ਇੱਕ ਯੂਜ਼ਰ ਨੇ ਲਿਖਿਆ, 'ਮੈਂ ਇਨ੍ਹਾਂ ਦੋਹਾਂ ਨੂੰ ਵੇਖ ਕੇ ਸੱਚਮੁੱਚ ਡੁੱਬ ਜਾਵਾਂਗਾ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਇੰਝ ਪੱਬਲਿਕ ਪਲੇਸ 'ਤੇ ਅਜਿਹਾ ਕਰਨਾ ਸਹੀ ਨਹੀਂ ਹੈ। ਰਣਵੀਰ ਦੀ ਇਸ ਪੋਸਟ ਉੱਤੇ ਮਿਲੀ-ਜੁਲੀ ਪ੍ਰਤੀਕਿਰੀਆ ਆ ਰਹੀ ਹੈ।
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਣਵੀਰ ਸਿੰਘ ਫ਼ਿਲਮ 83 ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਮਹਾਨ ਭਾਰਤੀ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ 'ਚ ਰਣਵੀਰ ਸਿੰਘ ਦੇ ਨਾਲ ਦੀਪਿਕਾ ਪਾਦੂਕੋਣ ਵੀ ਨਜ਼ਰ ਆਈ ਸੀ। ਜੇਕਰ ਦੀਪਿਕਾ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਗਹਿਰਾਈਆਂ' ਨੂੰ ਲੈ ਕੇ ਸੁਰਖੀਆਂ 'ਚ ਹੈ।
View this post on Instagram
A post shared by Ranveer Singh (@ranveersingh)