Ranveer Singh and Deepika Padukone news: ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਦੇ ਪਾਵਰ ਕਪਲ ਮੰਨੇ ਜਾਂਦੇ ਹਨ। ਕੁਝ ਦਿਨ ਪਹਿਲਾਂ ਦੀਪਿਕਾ ਦੀ ਖ਼ਰਾਬ ਸਿਹਤ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ, ਇਸ ਵਿਚਾਲੇ ਦੀਪਿਕਾ ਅਤੇ ਰਣਵੀਰ ਦੀ ਵਿਆਹੁਤਾ ਜ਼ਿੰਦਗੀ ਨਾਲ ਜੁੜੀਆਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਦੋਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ। ਹੁਣ ਰਣਵੀਰ ਸਿੰਘ ਇਨ੍ਹਾਂ ਖਬਰਾਂ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ।
Image Source: Instagram
ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਇਸ ਸਬੰਧੀ ਇੱਕ ਟਵੀਟ ਵੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਲਿਖਿਆ ਗਿਆ ਸੀ, 'ਬ੍ਰੇਕਿੰਗ! #ਦੀਪਿਕਾ ਪਾਦੂਕੋਣ ਅਤੇ #ਰਣਵੀਰ ਸਿੰਘ ਵਿਚਕਾਰ ਸਭ ਠੀਕ ਨਹੀਂ ਹੈ!!!' ਇਸ ਬਾਰੇ ਲੋਕਾਂ ਵਿੱਚ ਅਫਵਾਹਾਂ ਫੈਲਾਈਆਂ ਗਈਆਂ ਕਿ ਕੀ ਇਹ ਸੱਚਮੁੱਚ ਅਜਿਹਾ ਹੈ।'ਇਸ ਟਵੀਟ ਦੇ ਸਾਹਮਣੇ ਆਉਣ ਮਗਰੋਂ ਤੇ ਦੋਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਠੀਕ ਨਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਣ 'ਤੇ ਇਸ ਜੋੜੀ ਦੇ ਫੈਨਜ਼ ਨਿਰਾਸ਼ ਹੋ ਗਏ। ਹੁਣ ਰਣਵੀਰ ਸਿੰਘ ਨੇ ਇਸ ਮੁੱਦੇ 'ਤੇ ਚੁੱਪੀ ਤੋੜਦੇ ਹੋਏ ਆਪਣਾ ਰਿਐਕਸ਼ਨ ਦਿੱਤਾ ਹੈ।
Image Source: Twitter
ਇਸ ਕਪਲ ਦੇ ਰਿਸ਼ਤੇ ਨੂੰ ਲੈ ਕੇ ਆ ਰਹੀਆਂ ਇਨ੍ਹਾਂ ਅਫਵਾਹਾਂ ਦੇ ਵਿਚਾਲੇ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਆਪਣੇ ਤੇ ਦੀਪਿਕਾ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਰਣਵੀਰ ਸਿੰਘ ਨੇ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਹੈ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Image Source: Instagram
ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਰਣਵੀਰ ਆਪਣੀ ਤੇ ਦੀਪਿਕਾ ਦੇ ਰਿਲੇਸ਼ਨਸ਼ਿਪ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਆਪਣੇ ਬਿਆਨ ਵਿੱਚ ਰਣਵੀਰ ਸਿੰਘ ਨੇ ਕਿਹਾ, " ਟੱਚਵੁੱਡ....ਸਾਨੂੰ ਮਿਲੇ ਕਈ ਸਾਲ ਹੋ ਗਏ। ਅਸੀਂ 2012 ਵਿੱਚ ਡੇਟਿੰਗ ਸ਼ੁਰੂ ਕੀਤੀ... ਇਸ ਲਈ 2022 ਦੇ ਵਿੱਚ ਸਾਡੇ ਰਿਸ਼ਤੇ ਦੇ 10 ਸਾਲ ਪੂਰੇ ਹੋ ਗਏ ਹਨ।"
ਰਣਵੀਰ ਨੇ ਅੱਗੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਨ। ਇਸ ਦੇ ਨਾਲ ਰਣਵੀਰ ਨੇ ਦੱਸਿਆ ਕਿ ਉਹ ਇੱਕ ਦੂਜੇ ਨੂੰ ਪੂਰਾ ਕਰਦੇ ਹਨ, ਇੱਕ ਦੂਜੇ ਦੇ ਕੰਮ ਦੀ ਸ਼ਲਾਘਾ ਕਰਦੇ ਹਨ। ਰਣਵੀਰ ਅੱਗੇ ਕਹਿੰਦੇ ਹਨ, 'ਹਰ ਕਿਸੇ ਲਈ ਵਧੀਆ ਸਰਪ੍ਰਾਈਜ਼ ਹੈ। ਤੁਸੀਂ ਲੋਕ ਸਾਨੂੰ ਜਲਦੀ ਹੀ ਇਕੱਠੇ ਦੇਖੋਗੇ। ਦੀਪਿਕਾ ਦਾ ਨਾਲ ਹੋਣਾ ਇਹ ਮੇਰੇ ਨਾਲ ਵਾਪਰੀਆਂ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ ਅਤੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਉਸ ਦੇ ਆਉਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ।'
Image Source: Instagram
ਹੋਰ ਪੜ੍ਹੋ: World Heart Day 2022 : ਦੇਸ਼ 'ਚ ਦਿਲ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਚਿੰਤਾਜਨਕ, ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਬਾਲੀਵੁੱਡ ਜੋੜੇ ਦੀ ਇੱਕ ਕਿਊਟ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਐਵਾਰਡ ਫੰਕਸ਼ਨ ਦੌਰਾਨ ਰਣਵੀਰ ਸਿੰਘ ਆਪਣੀ ਕਾਮਯਾਬੀ ਦਾ ਸਿਹਰਾ ਪਤਨੀ ਦੀਪਿਕਾ ਨੂੰ ਦਿੰਦੇ ਹੋਏ ਨਜ਼ਰ ਆਏ। ਕਈ ਅਵਾਰਡ ਫੰਕਸ਼ਨਸ ਦੇ ਦੌਰਾਨ ਰਣਵੀਰ ਸਿੰਘ ਸਭ ਦੇ ਸਾਹਮਣੇ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਉਹ ਆਪਣੀ ਕਾਮਯਾਬੀ ਦਾ ਅਸਲ ਰਾਜ਼ ਆਪਣੀ ਪਤਨੀ ਵੱਲੋਂ ਮਿਲੇ ਸਪੋਰਟ ਨੂੰ ਦੇ ਦੱਸਦੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ 'ਪਠਾਨ' ਅਤੇ 'ਫਾਈਟਰ' ਵਰਗੀਆਂ ਫਿਲਮਾਂ 'ਚ ਨਜ਼ਰ ਆਗੀ। ਦੂਜੇ ਪਾਸੇ ਰਣਵੀਰ 'ਸਰਕਸ', 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।
Meanwhile: Ranveer about Deepika in today’s event #DeepikaPadukone #RanveerSingh #Deepveer https://t.co/Jn6vfb3ZKs pic.twitter.com/MTS7GfzpjZ
— . (@rs____321) September 27, 2022