ਧਰਮਿੰਦਰ ਨੂੰ ਜੱਫ਼ੀ ਪਾ ਕੇ ਪਿਆਰ ਲੁਟਾਉਂਦੇ ਨਜ਼ਰ ਆਏ ਰਣਵੀਰ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਦੋਵਾਂ ਐਕਟਰਾਂ ਦਾ ਇਹ ਅੰਦਾਜ਼

Ranveer Singh hugs Dharmendra: 86 ਸਾਲਾਂ ਧਰਮਿੰਦਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬਾਲੀਵੁੱਡ ਦੇ ਹੀ-ਮੈਨ ਯਾਨੀ ਧਰਮਿੰਦਰ ਨੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਦੀ ਇੱਕ ਖ਼ਾਸ ਵੀਡੀਓ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।
ਫਿਲਮ ਦੀ ਸ਼ੂਟਿੰਗ ਪੂਰੀ ਹੋਣ 'ਤੇ ਇੱਕ ਪਾਰਟੀ ਰੱਖੀ ਗਈ ਸੀ, ਜਿਸ ਦੀ ਵੀਡੀਓ ਧਰਮਿੰਦਰ ਨੇ ਸ਼ੇਅਰ ਕੀਤੀ ਹੈ। ਵੀਡੀਓ 'ਚ ਧਰਮਿੰਦਰ ਦੇ ਨਾਲ ਕਰਨ ਜੌਹਰ ਅਤੇ ਐਕਟਰ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਲੀਆ ਭੱਟ ਵੀਡੀਓ ਕਾਲ ਰਾਹੀਂ ਪਾਰਟੀ ਨਾਲ ਜੁੜੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : 'ਕੌਫੀ ਵਿਦ ਕਰਨ 7' 'ਚ ਸ਼ਾਮਿਲ ਹੋਵੇਗੀ ਕੈਟਰੀਨਾ ਕੈਫ, ਪਤੀ ਵਿੱਕੀ ਕੌਸ਼ਲ ਨਾਲ ਨਹੀਂ ਸਗੋਂ ਇਨ੍ਹਾਂ ਕਲਾਕਾਰਾਂ ਨਾਲ ਆਵੇਗੀ ਨਜ਼ਰ
ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਕਰਨ ਜੌਹਰ, ਰਣਵੀਰ ਸਿੰਘ ਅਤੇ ਸ਼ਬਾਨਾ ਆਜ਼ਮੀ ਅਤੇ ਬਾਕੀ ਟੀਮ ਦੇ ਮੈਂਬਰ ਨਜ਼ਰ ਆ ਰਹੇ ਹਨ। ਵੀਡੀਓ ਵਿੱਚ, ਕਰਨ ਜੌਹਰ ਫਿਲਮ ਲਈ ਧਰਮਿੰਦਰ ਦਾ ਆਸ਼ੀਰਵਾਦ ਮੰਗਦੇ ਨੇ ਅਤੇ ਫਿਲਮ ਦਾ ਹਿੱਸਾ ਬਣਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਨੇ।
ਧਰਮਿੰਦਰ ਵੀ ਭਾਵੁਕ ਹੋ ਗਏ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕੇਕ ਕੱਟਿਆ। ਇਸ ਦੌਰਾਨ ਕਰਨ ਅਤੇ ਰਣਵੀਰ ਉਸ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਜੀ ਹਾਂ ਰਣਬੀਰ ਨੇ ਬਹੁਤ ਹੀ ਕਿਊਟ ਅੰਦਾਜ਼ ਨਾਲ ਧਰਮਿੰਦਰ ਨੂੰ ਜੱਫੀ ਪਾਈ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਸ਼ੰਸਕ ਵੀ ਕਲਾਕਾਰ ਦੇ ਇਸ ਅੰਦਾਜ਼ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹੇ ਪਾਏ।
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਰਾਕੀ ਅਤੇ ਰਾਣੀ ਦੀ ਲਵ ਸਟੋਰੀ' ਕਰਨ ਜੌਹਰ ਨੇ ਬਣਾਈ ਹੈ। ਫਿਲਮ 'ਚ ਰਣਵੀਰ ਸਿੰਘ ਅਤੇ ਅਭਿਨੇਤਰੀ ਆਲੀਆ ਭੱਟ ਮੁੱਖ ਭੂਮਿਕਾ 'ਚ ਹਨ। ਫਿਲਮ 'ਚ ਧਰਮਿੰਦਰ ਦੇ ਨਾਲ ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਵੀ ਨਜ਼ਰ ਆਉਣਗੀਆਂ। ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖਾਨ ਵੀ ਇਸ ਫਿਲਮ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਕਰ ਰਹੇ ਹਨ। ਇਹ ਫ਼ਿਲਮ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਵੇਗੀ।
View this post on Instagram