ਇਸ ਬੇਬੇ ਦਾ ਰੈਪ ਸੁਣਕੇ ਗਲੀ ਬੁਆਏ ਦਾ ਰਣਵੀਰ ਸਿੰਘ ਵੀ ਰਹਿ ਗਿਆ ਦੰਗ, ਵੀਡਿਓ ਕੀਤੀ ਸ਼ੇਅਰ
Rupinder Kaler
April 24th 2019 05:56 PM

ਰਣਵੀਰ ਸਿੰਘ ਦੀ ਫ਼ਿਲਮ ਗਲੀ ਬੁਆਏ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਲੋਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆਈ ਸੀ । ਇਸ ਫ਼ਿਲਮ ਵਿੱਚ ਰਣਵੀਰ ਸਿੰਘ ਨੇ ਇੱਕ ਰੈਪਰ ਦਾ ਰੋਲ ਨਿਭਾਇਆ ਸੀ । ਇਸ ਕਿਰਦਾਰ ਦੇ ਫਿੱਟ ਬੈਠਣ ਲਈ ਰਣਵੀਰ ਸਿੰਘ ਨੇ ਰੈਪ ਵੀ ਸਿੱਖਿਆ ਸੀ । ਹੁਣ ਵੀ ਉਹ ਕਿਤੇ ਨਾ ਕਿਤੇ ਰੈਪ ਕਰਦੇ ਹੋਏ ਦਿਖਾਈ ਦੇ ਜਾਂਦੇ ਹਨ ।
https://www.instagram.com/p/BwCGH4aBqTx/
ਉਹ ਅਕਸਰ ਰੈਪ ਕਰਦੇ ਹੋਏ ਦੀਆਂ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹਨ । ਇਸੇ ਤਰ੍ਹਾਂ ਦੀ ਇੱਕ ਵੀਡਿਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਇੱਕ ਬਜ਼ੁਰਗ ਔਰਤ ਰੈਪ ਕਰਦੀ ਹੋਈ ਦਿਖਾਈ ਦੇ ਰਹੀ ਹੈ ।
https://www.instagram.com/p/Bwm_TCXhPeM/
ਇਸ ਬਜ਼ੁਰਗ ਔਰਤ ਦਾ ਰੈਪ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ । ਰਣਵੀਰ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਵੀ ਕਾਫੀ ਪਸੰਦ ਕਰ ਰਹੇ ਹਨ । ਲੋਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਲੋਕ ਇਸ ਵੀਡਿਓ ਤੇ ਕਮੈਂਟ ਵੀ ਦੇ ਰਹੇ ਹਨ ।