Ranveer Singh becomes Goodwill Ambassador of Hemkunt Foundation: ਬਾਲੀਵੁੱਡ ਐਕਟਰ ਰਣਵੀਰ ਸਿੰਘ ਜੋ ਕੇ ਅਕਸਰ ਹੀ ਆਪਣੇ ਅੰਦਾਜ਼ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅੱਜ ਉਸਨੇ ਆਪਣੇ ਨਵੇਂ ਉਦਮ ਲਈ ਲਾਈਮਲਾਈਟ 'ਚ ਹਨ। ਐਕਟਰ ਰਣਵੀਰ ਸਿੰਘ ਨੇ ਹੇਮਕੁੰਟ ਫਾਊਂਡੇਸ਼ਨ ਦੇ ਨਾਲ ਹੱਥ ਮਿਲਾਇਆ ਹੈ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਜੁੜਵਾ ਬੱਚਿਆਂ ਦੀ ਕਿਊਟ ਝਲਕ, ਨੰਨ੍ਹੇ-ਨੰਨ੍ਹੇ ਹੱਥਾਂ ’ਚ ਤਿਰੰਗਾ ਫੜੀ ਨਜ਼ਰ ਆਏ ਬੱਚੇ
Image Source: Twitter
ਰਣਵੀਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ 'ਤੇ ਇੱਹ ਘੋਸ਼ਣਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਹੇਮਕੁੰਟ ਫਾਊਂਡੇਸ਼ਨ ਗੁਰੂਕੁਲ ਬਣਾਉਣ ਲਈ ਹੇਮਕੁੰਟ ਫਾਊਂਡੇਸ਼ਨ ਤੇ ਕਮਿਊਨਿਟੀ ਡਿਵੈਲਪਮੈਂਟ ਦੇ ਡਾਇਰੈਕਟਰ ਹਰਤੀਰਥ ਸਿੰਘ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸੁਨੇਹਾ ਵੀ ਸਾਂਝਾ ਕੀਤਾ ਤੇ ਜਿਸ 'ਚ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source: Twitter
ਦੱਸ ਦਈਏ ਹੇਮਕੁੰਟ ਫਾਊਂਡੇਸ਼ਨ ਸਿੱਖਿਆ, ਹੁਨਰ ਵਿਕਾਸ, ਰੋਜ਼ੀ-ਰੋਟੀ ਦੀ ਪਹੁੰਚ, ਅਤੇ ਸਿਹਤ ਸੰਭਾਲ ਸਹਾਇਤਾ ਦੇ ਨਾਲ ਸਮਾਜ ਦੇ ਪਿੱਛੜੇ ਵਰਗਾਂ ਦੇ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਸੰਸਥਾ ਨੇ ਮਹਾਂਮਾਰੀ ਦੇ ਦੌਰਾਨ ਵੀ ਲੋਕਾਂ ਦੀ ਬਹੁਤ ਮਦਦ ਕੀਤੀ।
Image Source: Twitter
ਹੇਮਕੁੰਟ ਫਾਊਂਡੇਸ਼ਨ ਵੱਲੋਂ ਦਿੱਤੀ ਸਿੱਖਿਆ ਨਾਲ ਹੁਣ ਤੱਕ 50 ਹਜ਼ਾਰ ਤੋਂ ਵੱਧ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ। ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ 25 ਏਕੜ ਵਿੱਚ ਫੈਲੇ ਹੇਮਕੁੰਟ ਫਾਊਂਡੇਸ਼ਨ ਗੁਰੂਕੁਲ ਦੇ ਨਾਲ, ਇਹ ਹਰ ਸਾਲ 1000 ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ। ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ/ਨੌਕਰੀ-ਵਿਸ਼ੇਸ਼ ਸਿਖਲਾਈ ਮਾਡਿਊਲ ਚਲਾ ਕੇ ਉਦਯੋਗ ਲਈ ਤਿਆਰ ਹੋਣ ਦੀ ਸਿਖਲਾਈ ਦੇਣਾ ਹੈ।
View this post on Instagram
A post shared by Hemkunt Foundation (@hemkunt_foundation)