'ਗਲੀ ਬੋਆਏ' ਦੇ ਟਰੇਲਰ 'ਚ ਰੈਪਰ ਰਣਵੀਰ ਸਿੰਘ 'ਤੇ ਆਲੀਆ ਕਰ ਰਹੇ ਨੇ ਕਮਾਲ , ਵੇਖੋ ਵੀਡੀਓ

'ਗਲੀ ਬੋਆਏ' ਦੇ ਟਰੇਲਰ 'ਚ ਰੈਪਰ ਰਣਵੀਰ ਸਿੰਘ 'ਤੇ ਆਲੀਆ ਕਰ ਰਹੇ ਨੇ ਕਮਾਲ : ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਮੋਸਟ ਅਵੇਟਡ ਫਿਲਮ 'ਗਲੀ ਬੋਆਏ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 'ਚ ਰਣਵੀਰ ਸਿੰਘ ਵੱਲੋਂ ਕੀਤੇ ਗਏ ਰੈਪਰ ਦੇ ਰੋਲ ਨੂੰ ਉਹਨਾਂ ਪੂਰੀ ਸ਼ਿੱਦਤ ਨਾਲ ਨਿਭਾਇਆ ਹੈ। ਉੱਥੇ ਹੀ ਆਲੀਆ ਭੱਟ ਜੋ ਕਿ ਇੱਕ ਮੁਸਲਿਮ ਲੜਕੀ ਦਾ ਰੋਲ ਨਿਭਾ ਰਹੇ ਨੇ , ਉਹਨਾਂ ਦੀ ਐਕਟਿੰਗ ਵੀ ਗਲੀ ਬੋਆਏ ਫਿਲਮ ਦੇ ਇਸ ਟਰੇਲਰ 'ਚ ਕਹਿਰ ਕਰ ਰਹੀ ਹੈ। ਰਣਵੀਰ ਸਿੰਘ ਫਿਲਮ 'ਚ ਇੱਕ ਰੈਪਰ ਦਾ ਰੋਲ ਨਿਭਾ ਰਹੇ ਹਨ ਜਿਹੜਾ ਮੁੰਬਈ ਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ।
https://www.youtube.com/watch?v=JfbxcD6biOk
ਰਣਵੀਰ ਸਿੰਘ ਦਾ ਕਿਰਦਾਰ ਮੁੰਬਈ ਦੀਆਂ ਗਲੀਆਂ 'ਚ ਰਹਿੰਦਾ ਹੈ , ਅਤੇ ਰੈਪ ਪ੍ਰਤੀ ਬਹੁਤ ਪ੍ਰਭਾਵਿਤ ਹੈ। ਉਹ ਇੱਕ ਵੱਡਾ ਰੈਪਰ ਬਣਨਾ ਚਾਹੁੰਦਾ ਹੈ , ਪਰ ਉਸ ਦੇ ਪਿਤਾ ਨੂੰ ਅਜਿਹਾ ਪਸੰਦ ਨਹੀਂ। ਉਹ ਸਿਰਫ ਚਾਹੁੰਦਾ ਹੈ ਕਿ ਜੋ ਕੰਮ ਮੈਂ ਕਰ ਰਿਹਾ ਹਾਂ , ਉਹ ਹੀ ਉਸ ਦਾ ਪੁੱਤਰ ਕਰੇ। ਆਲੀਆ ਭੱਟ ਦੇ ਕਿਰਦਾਰ ਦੀ ਗੱਲ ਕਰੀਏ ਤਾਂ 'ਗਲੀ ਬੋਆਏ' ਫਿਲਮ 'ਚ ਉਹ ਇੱਕ ਮੁਸਲਿਮ ਲੜਕੀ ਦਾ ਕਿਰਦਾਰ ਹੈ , ਜਿਹੜੀ ਰੈਪਰ ਰਣਵੀਰ ਸਿੰਘ ਨੂੰ ਬਹੁਤ ਪਿਆਰ ਕਰਦੀ ਹੈ।
'ਗਲੀ ਬੋਆਏ' ਦੇ ਟਰੇਲਰ 'ਚ ਰੈਪਰ ਰਣਵੀਰ ਸਿੰਘ 'ਤੇ ਆਲੀਆ ਕਰ ਰਹੇ ਨੇ ਕਮਾਲ , ਵੇਖੋ ਵੀਡੀਓ
ਉਸ ਨੂੰ ਇਹ ਪਸੰਦ ਨਹੀਂ ਆਉਂਦਾ ਕਿ ਰਣਵੀਰ ਦੇ ਕਰੀਬ ਕੋਈ ਹੋਰ ਲੜਕੀ ਆਵੇ। ਓਵਰਆਲ ਟਰੇਲਰ ਦੀ ਗੱਲ ਕਰੀਏ ਤਾਂ 'ਗਲੀ ਬੋਆਏ' ਫਿਲਮ ਦਾ ਟਰੇਲਰ ਸ਼ਾਨਦਾਰ ਹੈ। ਫਿਲਮ ਇੱਕ ਰੈਪਰ ਦੀ ਜ਼ਿੰਦਗੀ ਦਰਸਾ ਰਹੀ ਹੈ ਤਾਂ ਜ਼ਾਹਿਰ ਹੈ ਪੌਪ ਮਿਊਜ਼ਿਕ ਭਰਪੂਰ ਹੋਣ ਵਾਲਾ ਹੈ , ਤੇ ਟਰੇਲਰ 'ਚ ਉਸ ਦਾ ਨਮੂਨਾ ਨਜ਼ਰ ਵੀ ਆ ਰਿਹਾ ਹੈ। ਫਿਲਮ ਗਲੀ ਬੋਆਏ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਫਿਲਮ 14 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਵੇਖੋ : ਕਪਿਲ-ਗਿੰਨੀ ਦੀ ਰਿਸੈਪਸ਼ਨ ‘ਚ ਦੀਪਿਕਾ ਤੇ ਰਣਵੀਰ ਨੇ ਪਾਇਆ ਭੰਗੜਾ , ਦੇਖੋ ਵੀਡੀਓ
https://www.instagram.com/p/BsXaHhlBEt6/
ਰਣਵੀਰ ਸਿੰਘ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਿੰਬਾ' ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ। ਰੋਹਿਤ ਸ਼ੈਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ ਸਿੰਬਾ 'ਚ ਰਣਵੀਰ ਦੇ ਨਾਲ ਫੀਮੇਲ ਲੀਡ ਰੋਲ ਨਿਭਾਇਆ ਹੈ ਸਾਰਾ ਅਲੀ ਖਾਨ ਨੇ , ਜਿੰਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਰੈਪਰ ਦੇ ਕਿਰਦਾਰ 'ਚ ਢਲੇ ਰਣਵੀਰ ਅਤੇ ਆਲੀਆ ਭੱਟ ਦੀ ਜੋੜੀ ਦਰਸ਼ਕਾਂ ਨੂੰ ਕਿੰਨ੍ਹਾ ਕੁ ਪਾਉਂਦੀ ਹੈ।