ਦਿੱਲੀ ‘ਚ ਹੋਏ AP Dhillon’s concert ‘ਚ ਰਣਵੀਰ ਸਿੰਘ ਅਤੇ ਆਲੀਆ ਭੱਟ ਨੇ ਪਹੁੰਚ ਕੇ ਕੀਤਾ ਸਭ ਨੂੰ ਹੈਰਾਨ, ਪੰਜਾਬੀਆਂ ਗੀਤਾਂ ਉੱਤੇ ਥਿਰਕਦੇ ਨਜ਼ਰ ਆਏ, ਵਾਇਰਲ ਹੋਈ ਵੀਡੀਓ

By  Lajwinder kaur November 25th 2021 11:35 AM -- Updated: November 25th 2021 12:15 PM

‘Lambo truck ਵਿੱਚ ਗੇੜੀ ਸਿੱਧੀ ਹਾਲੀਵੁੱਡ

ਗੀਤ ਦੇਸੀ ਮੁੰਡਿਆਂ ਦੇ ਸੁਣੇ ਬਾਲੀਵੁੱਡ

Music ਦੀ wave ਆ, ਨਾ ਭਾਲਦੇ ਕੋਈ fav. ਆ

ਗਾਉਣਾ ਵੀ ਆਉਂਦਾ ਤੇ lyrics ਐ

ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ

ਉਹਨਾਂ ਦਾ ਬਣਾਉਂਦੇ ਆ clown ਮੁੰਡੇ

Brown ਮੁੰਡੇ’

ਪੰਜਾਬੀ ਗੀਤ ‘BROWN MUNDE’ ਅਜਿਹਾ ਗੀਤ ਹੈ ਜਿਸ ਨੇ ਦੁਨੀਆ 'ਚ ਪੂਰੀ ਧੱਕ ਪਾਈ ਹੈ। ਇਸ ਗੀਤ ਨੂੰ AP DHILLON, GURINDER GILL , SHINDA KAHLON ਨੇ ਮਿਲਕੇ ਗਾਇਆ ਸੀ। ਹਾਲ ਹੀ ‘ਚ ਗਾਇਕ AP DHILLON ਇੰਡੀਆ ਆਏ ਹੋਏ ਨੇ। ਬੀਤੀ ਰਾਤ ਉਨ੍ਹਾਂ ਦਾ concert ਦਿੱਲੀ ‘ਚ ਸੀ (AP Dhillon’s concert)।

inside image of delhi gurgaon ap dhillon concert Image Source: instagram

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਅਦਾਕਾਰਾ ਆਲੀਆ ਭੱਟ ਅਤੇ ਰਣਵੀਰ ਸਿੰਘ (Ranveer Singh and Alia Bhatt) ਦਿੱਲੀ ਐਨਸੀਆਰ ਵਿੱਚ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਆਪਣੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਦੋਵਾਂ ਨੇ ਆਪਣੇ ਰੁਝੇਵਿਆਂ ਵਾਲੇ ਸ਼ੈਡਿਊਲ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਗੁਰੂਗ੍ਰਾਮ ਵਿੱਚ ਪੰਜਾਬੀ ਸੰਗੀਤ ਦਾ ਅਨੰਦ ਲੈਣ ਲਈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਏਪੀ ਢਿੱਲੋਂ ਦੇ ਸੰਗੀਤ ਸਮਾਰੋਹ ਵਿੱਚ ਪਹੁੰਚੇ । ਇੱਕ ਵਾਇਰਲ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ, ਜਿਸ 'ਚ ਦੋਵੇਂ ਕਾਲਾਕਾਰ 'ਬ੍ਰਾਊਨ ਮੁੰਡੇ' BROWN MUNDE ਗੀਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਗੀਤ ਨੂੰ ਜ਼ੋਰ-ਜ਼ੋਰ ਦੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Ikko Mikke:  ਪਿਆਰ ਤੋਂ ਦੂਰ ਹੋਣ ਦੇ ਦਰਦ ਨੂੰ ਬਿਆਨ ਕਰਦਾ ‘ਏਨੇ ਕੁ ਪਲ’ ਗੀਤ ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਦੇਖੋ ਵੀਡੀਓ

inside image of ranveer and alia Image Source: instagram

ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ '83', 'ਸਰਕਸ' ਅਤੇ 'Jayeshbhai Jordaar' ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜਦਕਿ ਆਲੀਆ ਭੱਟ ਕੋਲ  ‘RRR’, 'ਗੰਗੂਬਾਈ ਕਾਠੀਆਵਾੜੀ', 'ਬ੍ਰਹਮਾਸਤਰ', 'ਜੀ ਲੇ ਜ਼ਾਰਾ' ਅਤੇ 'ਡਾਰਲਿੰਗਸ' ਵਰਗੀ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Farman Mansoori (@far_man_97)

Related Post