ਸੋਸ਼ਲ ਮੀਡੀਆ ਰਾਹੀਂ ਸਟਾਰ ਬਣੀ ਰਾਨੂੰ ਮੰਡਲ ਆਈ ਵਿਵਾਦਾਂ ’ਚ, ਇਸ ਕਰਕੇ ਹੁਣ ਲੋਕ ਉਡਾੳੇੁਣ ਲੱਗੇ ਮਜ਼ਾਕ

ਸੋਸ਼ਲ ਮੀਡੀਆ ਨਾਲ ਰਾਤੋ ਰਾਤ ਸਟਾਰ ਬਣੀ ਰਾਨੂੰ ਮੰਡਲ ਵਿਵਾਦਾਂ 'ਚ ਆ ਗਈ ਹੈ। ਬੀਤੇ ਦਿਨ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੇ ਇੱਕ ਪ੍ਰਸ਼ੰਸਕ ਨਾਲ ਬਹਿਸਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਤੋਂ ਬਾਅਦ ਆਪਣੇ ਖਰਾਬ ਵਿਵਹਾਰ ਦੇ ਚਲਦਿਆਂ ਇੰਟਰਨੈੱਟ 'ਤੇ ਯੂਜ਼ਰਜ਼ ਰਾਨੂੰ ਮੰਡਲ ਦਾ ਮਜ਼ਾਕ ਉਡਾ ਰਹੇ ਹਨ।
ਰਾਨੂੰ ਮੰਡਲ ਦੇ ਫਨੀ ਮੀਮਜ਼ ਵਾਇਰਲ ਹੋ ਰਹੇ ਹਨ। ਦਰਅਸਲ ਰਾਨੂੰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਵਾਲੀ ਇਕ ਕੁੜੀ ਦੀ ਝਾੜ ਲਾ ਰਹੀ ਹੈ।
https://twitter.com/RadgeMended/status/1191934151169126401
https://twitter.com/MrShabby2/status/1191950921347031041
ਇਸ ਤੋਂ ਬਾਅਦ ਯੂਜ਼ਰਜ਼ ਨੇ ਰਾਨੂੰ ਨੂੰ ਹੰਕਾਰੀ ਕਹਿ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਹੁਣ ਉਨ੍ਹਾਂ ਦੇ ਫਨੀ ਮੀਮਸ ਵੀ ਵਾਇਰਲ ਹੋ ਗਏ ਹਨ। ਇਨ੍ਹਾਂ ਮੀਮਜ਼ 'ਚ ਰਾਨੂੰ ਮੰਡਲ ਦੀ ਤੁਲਨਾ ਕਦੇ 'ਛੁਈਮੁਈ' ਨਾਲ ਹੋ ਰਹੀ ਹੈ ਤਾਂ ਕਦੇ ਯੂਜ਼ਰਜ਼ ਉਨ੍ਹਾਂ ਦੀ ਤੁਲਨਾ ਕਬੀਰ ਸਿੰਘ ਦੀ ਹੀਰੋਇਨ ਪ੍ਰੀਤੀ, ਬਿਜਲੀ ਦੇ ਤਾਰ ਤੇ ਬਲੇਡ ਨਾਲ ਕਰ ਰਹੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਨੂੰ ਛੂਹਣ ਤੋਂ ਖ਼ਤਰਾ ਹੈ।
https://twitter.com/Asura37300104/status/1191932788662054912
https://twitter.com/Khyatieee_/status/1191889231313952769
https://twitter.com/imSKshri/status/1191985531376324608