ਰਾਨੂੰ ਮੰਡਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਟ੍ਰੋਲਿੰਗ ਦਾ ਕਰਨਾ ਪਿਆ ਸਾਹਮਣਾ

ਰਾਨੂੰ ਮੰਡਲ (Ranu Mandal) ਅਜਿਹੀ ਸੋਸ਼ਲ ਮੀਡੀਆ ਸਟਾਰ ਹੈ ।ਜਿਸ ਨੇ ਆਪਣੀ ਆਵਾਜ਼ ਦੇ ਜਾਦੂ ਦੇ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ । ਆਪਣੀ ਆਵਾਜ਼ ਦੀ ਬਦੌਲਤ ਹੀ ਉਸ ਨੂੰ ਬਾਲੀਵੁੱਡ ਇੰਡਸਟਰੀ ‘ਚ ਗਾਉਣ ਦਾ ਮੌਕਾ ਮਿਲਿਆ ਸੀ । ਰਾਨੂੰ ਮੰਡਲ ਦਾ ਨਵਾਂ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ,ਰਾਨੂੰ ਮੰਡਲ ਇਸ ਵੀਡੀਓ ‘ਚ ਰਾਨੂੰ ਮੰਡਲ ਬੰਗਾਲੀ ਗੀਤ ਗਾ ਰਹੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਤੋਂ ਬਾਅਦ ਰਾਨੂੰ ਮੰਡਲ ਨੂੰ ਕਈ ਲੋਕਾਂ ਨੇ ਨਿਸ਼ਾਨੇ ‘ਤੇ ਲਿਆ ਹੈ ।ਕੱਚਾ ਬਦਾਮ ਗੀਤ ਅਸਲ ਵਿੱਚ ਪੱਛਮੀ ਬੰਗਾਲ ਦੇ ਇੱਕ ਮੂੰਗਫਲੀ ਵੇਚਣ ਵਾਲੇ ਭੁਬਨ ਬਦਯਾਕਰ ਦੁਆਰਾ ਗਾਇਆ ਗਿਆ ਸੀ।
image From instagram
ਹੋਰ ਪੜ੍ਹੋ : ਕੇ ਐੱਸ ਮੱਖਣ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫਤਾਰ ! ਵੀਡੀਓ ਹੋ ਰਿਹਾ ਵਾਇਰਲ
ਇਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਤੇਜ਼ੀ ਨਾਲ ਸੁਰਖੀਆਂ 'ਚ ਆਉਣੀ ਸ਼ੁਰੂ ਹੋ ਗਈ ਹੈ। ਰਾਨੂੰ ਮੰਡਲ ਦਾ ਇਹ ਵੀਡੀਓ ਖੂਬ ਸੁਰਖੀਆਂ ਵਟੋਰ ਰਿਹਾ ਹੈ ।ਰਾਨੂੰ ਮੰਡਲ ਨੇ ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮੀਆ ਦੇ ਨਾਲ ਵੀ ਗੀਤ ਗਾਇਆ ਹੈ । ਹੈਪੀ ਹਾਰਡੀ ਐਂਡ ਹੀਰ ‘ਚ ਉਨ੍ਹਾਂ ਦਾ ਪਹਿਲਾਂ ਗੀਤ ਰਿਲੀਜ਼ ਹੋਇਆ ਸੀ ।
image From instagram
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਨੂੰ ਮੰਡਲ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਗਾਣਾ ਗਾਉਂਦੇ ਹੋਏ ਕਿਸੇ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਰਾਨੂੰ ਮੰਡਲ ਸੋਸ਼ਲ ਮੀਡੀਆ ‘ਤੇ ਛਾ ਗਈ ਸੀ । ਪਰ ਕਿਤੇ ਨਾ ਕਿਤੇ ਸਮੇਂ ਦੇ ਨਾਲ-ਨਾਲ ਰਾਨੂੰ ਮੰਡਲ ਦਾ ਜਾਦੁ ਖਤਮ ਜਿਹਾ ਹੋ ਗਿਆ ਹੈ । ਆਪਣੀ ਮੁੜ ਤੋਂ ਉਹੀ ਜਗ੍ਹਾ ਬਨਾਉਣ ਦੇ ਲਈ ਉਹ ਕੋਸ਼ਿਸ਼ਾਂ ਕਰ ਰਹੀ ਹੈ । ਪਰ ਇਸ ਵੀਡੀਓ ਦੇ ਕਾਰਨ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ ।
View this post on Instagram