
ਦੀਪਿਕਾ ਚਿਖਾਲੀਆ ਫ਼ਿਲਮ ‘ਸਰੋਜਨੀ’ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ । ਇਹ ਇੱਕ ਬਾਇਓਪਿਕ ਫ਼ਿਲਮ ਹੈ । ਜਿਸ ‘ਚ ਉਹ ਸਰੋਜਨੀ ਨਾਇਡੂ ਦਾ ਕਿਰਦਾਰ ਨਿਭਾਏਗੀ । ਇਸ ਫ਼ਿਲਮ ‘ਚ ਗਾਣੇ ਰਾਨੂੰ ਮੰਡਲ ਗਾ ਰਹੀ ਹੈ । ਇਸ ਦੀ ਜਾਣਕਾਰੀ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ । ਦੀਪਿਕਾ ਨੇ ਲਿਖਿਆ ਕਿ ‘ਮੇਰੀ ਮੂਵੀ ਸਰੋਜਨੀ, ਧੀਰਜ ਮਿਸ਼ਰਾ ਵੱਲੋਂ ਲਿਖੇ ਗਾਣੇ ਰਾਨੂੰ ਮੰਡਲ ਗਾ ਰਹੀ ਹੈ ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।ਜਿਸ ‘ਚ ਰਾਨੂੰ ਮੰਡਲ ਦੱਸ ਰਹੀ ਹੈ ਕਿ ਉਹ ਧੀਰਜ ਮਿਸ਼ਰਾ ਦੇ ਨਾਲ ਕੰਮ ਕਰ ਰਹੀ ਹੈ । ਉਹ ਸਰੋਜਨੀ ਫ਼ਿਲਮ ਦੇ ਗਾਣੇ ਗਾ ਰਹੀ ਹੈ ।
ਹੋਰ ਪੜ੍ਹੋ : ਮੁੜ ਭੀਖ ਮੰਗਣ ਦੀ ਕਗਾਰ ‘ਤੇ ਪਹੁੰਚੀ ਰਾਨੂੰ ਮੰਡਲ, ਇੱਕ ਵਾਇਰਲ ਵੀਡੀਓ ਨੇ ਬਦਲ ਦਿੱਤੀ ਸੀ ਜ਼ਿੰਦਗੀ
ਇਸ ਤੋਂ ਇਲਾਵਾ ਰਾਨੂੰ ਮੰਡਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹੀ ਪਿਆਰ ਅਤੇ ਸਨਮਾਨ ਉਨ੍ਹਾਂ ਨੂੰ ਮਿਲੇਗਾ, ਜੋ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਮਿਲਿਆ ਹੈ । ਦੱਸ ਦਈਏ ਕਿ ਰਾਨੂੰ ਮੰਡਲ ਦਾ ਰੇਲਵੇ ਸਟੇਸ਼ਨ ‘ਤੇ ਗਾਣਾ ਗਾਉਂਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ।
ਜਿਸ ਤੋਂ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ ਸੀ । ਲਤਾ ਮੰਗੇਸ਼ਕਰ ਦਾ ਇੱਕ ਗੀਤ ਗਾ ਕੇ ਉਨ੍ਹਾਂ ਨੂੰ ਬਹੁਤ ਹੀ ਸਫਲਤਾ ਮਿਲੀ ਇਸੇ ਤੋਂ ਬਾਅਦ ਉਸ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਚ ਗਾਉਣ ਦਾ ਮੌਕਾ ਦਿੱਤਾ ਸੀ।
https://twitter.com/ChikhliaDipika/status/1325953641283350528