ਸਟੇਸ਼ਨ 'ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਪਹਿਲਾ ਗੀਤ ਹੋਇਆ ਰਿਕਾਰਡ,ਇਸ ਗਾਇਕ ਨੇ ਦਿੱਤਾ ਮੌਕਾ,ਇੱਕ ਵੀਡੀਓ ਨੇ ਬਦਲ ਦਿੱਤੀ ਜ਼ਿੰਦਗੀ
Shaminder
August 23rd 2019 10:48 AM
ਰਾਨੂੰ ਮੰਡਲ ਜੋ ਕਿ ਸੋਸ਼ਲ ਮੀਡੀਆ 'ਤੇ ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਕਾਫੀ ਪ੍ਰਸਿੱਧ ਹੋ ਗਈ ਸੀ । ਉਸ ਦਾ ਪਹਿਲਾ ਗਾਣਾ ਹਿਮੇਸ਼ ਰੇਸ਼ਮੀਆ ਨੇ ਰਿਕਾਰਡ ਕੀਤਾ ਹੈ । ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਮੇਸ਼ ਰੇਸ਼ਮੀਆ ਨੇ ਰਾਣੂ ਨੂੰ ਗਾਉਣ ਦਾ ਮੌਕਾ ਦਿੱਤਾ ਹੈ ਅਤੇ ਇਸ ਦਾ ਇੱਕ ਵੀਡੀਓ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।