ਅੱਜ ਦੇ ਦਿਨ ਰਣਵਿਜੇ ਤੇ ਪ੍ਰਿਅੰਕਾ ਨੇ ਲਈਆਂ ਸਨ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ‘ਚ ਲਾਵਾਂ, ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਫੋਟੋਆਂ ਸ਼ੇਅਰ ਕਰਦੇ ਹੋਏ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਟੀਵੀ ਤੇ ਬਾਲੀਵੁੱਡ ਅਦਾਕਾਰ ਰਣਵਿਜੇ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਪ੍ਰਿਅੰਕਾ ਦੇ ਲਈ ਰੋਮਾਂਟਿਕ ਪੋਸਟ ਪਾਉਂਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ ਹੈ । ਇਸ ਪੋਸਟ ‘ਤੇ ਪ੍ਰਿੰਸ ਨਰੂਲਾ, ਸਿਮਰਨ ਕੌਰ ਮੁੰਡੀ ਤੋਂ ਲੈ ਕੇ ਕਈ ਹੋਰ ਨਾਮੀ ਹਸਤੀਆਂ ਨੇ ਮੁਬਾਰਕਾਂ ਦਿੱਤੀਆਂ ਨੇ । ਇਸ ਪੋਸਟ ਨੂੰ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
View this post on Instagram
ਦੱਸ ਦਈਏ ਅੱਜ ਦੇ ਦਿਨ ਸਾਲ 2014 ‘ਚ ਰਣਵਿਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਿਅੰਕਾ ਵੋਹਰਾ ਦੇ ਨਾਲ ਲਾਵਾਂ ਲਈਆਂ ਸਨ । ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦੇ ਖ਼ਾਸ ਮਿੱਤਰ ਰਘੂ ਵੀ ਸ਼ਾਮਿਲ ਹੋਏ ਸਨ । ਰਣਵਿਜੇ ਦਾ ਵਿਆਹ ਇਸ ਲਈ ਵੀ ਖ਼ਾਸ ਸੀ ਕਿਉਂਕਿ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਦੀ ਵੀਡੀਓ ਆਨਲਾਈਨ ਅਪਲੋਡ ਕੀਤੀ ਗਈ ਸੀ ।
ਰਣਵਿਜੇ ਤੇ ਪ੍ਰਿਅੰਕਾ ਹੈਪਲੀ ਇੱਕ ਧੀ ਦੇ ਮਾਤਾ-ਪਿਤਾ ਨੇ । ਉਨ੍ਹਾਂ ਨੇ ਆਪਣੀ ਧੀ ਦਾ ਨਾਂਅ ਕਾਇਨਾਤ ਸਿੰਘਾ ਰੱਖਿਆ ਹੈ । ਰਣਵਿਜੇ ਅਕਸਰ ਹੀ ਆਪਣੀ ਧੀ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਰਣਵਿਜੇ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ ।