‘SAD SONG OF THE YEAR’ ਦੀ ਕੈਟਾਗਿਰੀ ‘ਚ ਜੇਤੂ ਰਿਹਾ ਰਣਜੀਤ ਬਾਵਾ ਦਾ ‘Adhi Raat’ ਸੌਂਗ
Lajwinder kaur
November 2nd 2020 02:50 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ । ਜੀ ਹਾਂ ਲਗਪਗ 30 ਤੋਂ ਵੱਧ ਕੈਟਾਗਿਰੀਆਂ ‘ਚ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।
ਦਿਲ ਦੇ ਦਰਦਾਂ ਨੂੰ ਛੂਹਣ ਵਾਲਾ ਗੀਤ ਰਿਹਾ ਰਣਜੀਤ ਬਾਵਾ ਦਾ ‘ਅੱਧੀ ਰਾਤ’ ਸੌਂਗ । ਇਸ ਗੀਤ ਨੂੰ ‘SAD SONG OF THE YEAR’ ਅਵਾਰਡ ਹਾਸਿਲ ਹੋਇਆ ਹੈ ।
ਰਣਜੀਤ ਬਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਲੁਤਫ ਤੁਸੀਂ ਇੱਕ ਵਾਰ ਫਿਰ ਤੋਂ ਲੈ ਸਕਦੇ ਹੋ ਕਿਉਂਕਿ ਇਸ ਦਾ ਮੁੜ ਪ੍ਰਸਾਰਨ ਅੱਜ ਰਾਤ ਸੱਤ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਉੱਤੇ ਹੋਵੇਗਾ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ।