‘ਪੰਜਾਬ ਬੋਲਦਾ’ ਦਾ ਟੀਜ਼ਰ ਹੋਇਆ ਦਰਸ਼ਕਾਂ ਦੇ ਰੁਬਰੂ, ਰਣਜੀਤ ਬਾਵਾ ਨੇ ਕਿਹਾ- ‘ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ’
Lajwinder kaur
December 7th 2020 04:14 PM --
Updated:
December 8th 2020 10:10 AM
ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਨਵੇਂ ਆਉਣ ਵਾਲੇ ਗੀਤ Punjab Bolda ਦੇ ਟੀਜ਼ਰ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ । ਇਹ ਗੀਤ ਕੰਗਨਾ ਰਣੌਤ ਨੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਬਜ਼ੁਰਗ ਮਾਤਾ ਦੇ ਖਿਲਾਫ ਟਿੱਪਣੀ ਕੀਤੀ ਸੀ । ਉਸੇ ਬਜ਼ੁਰਗ ਮਾਤਾ ਨੂੰ ਸਮਰਪਿਤ ਇੱਕ ਗੀਤ ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਨੇ । ਪੰਜਾਬੀ ਕਲਾਕਾਰ ਜਿਵੇਂ ਕੰਵਰ ਗਰੇਵਾਲ, ਐਮੀ ਵਿਰਕ, ਜਸਬੀਰ ਜੱਸੀ, ਦਿਲਜੀਤ ਦੋਸਾਂਝ ਤੋਂ ਇਲਾਵਾ ਕਈ ਗਾਇਕਾਂ ਨੇ ਟਵੀਟ ਕਰਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ ।