ਰਣਜੀਤ ਬਾਵਾ ਦਾ 'ਖੰਡਾ' ਗੀਤ ਹੋਇਆ ਲੀਕ, ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਗੁੱਸਾ
ਗੀਤ ਇੱਕ ਗਾਇਕ ਦੀ ਪਹਿਚਾਣ ਹੁੰਦਾ ਹੈ ਉਸ ਦੀ ਰੋਜ਼ੀ, ਹੁਨਰ ਅਤੇ ਸ਼ੌਂਕ ਸਭ ਕੁਝ ਹੁੰਦਾ ਹੈ। ਪਰ ਜਦੋਂ ਉਹ ਹੀ ਗਾਣਾ ਅਧੂਰਾ ਦਰਸ਼ਕਾਂ ਤੱਕ ਪਹੁੰਚ ਜਾਵੇ ਜਿਸ ਲਈ ਗਾਇਕ ਨੇ ਬਹੁਤ ਸਾਰੇ ਸੁਫ਼ਨੇ ਦੇਖੇ ਹੋਣ ਤਾਂ ਦੁੱਖ ਜ਼ਰੂਰ ਹੁੰਦਾ ਹੈ। ਬਹੁਤ ਸਾਰੇ ਗਾਇਕਾਂ ਦੇ ਅਕਸਰ ਹੀ ਚੰਗੇ ਗਾਣੇ ਲੀਕ ਹੋਣ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਹੁਣ ਹੋਇਆ ਰਣਜੀਤ ਬਾਵਾ ਨਾਲ ਹੋਇਆ ਹੈ ਜਿੰਨ੍ਹਾਂ ਦਾ ਗੀਤ 'ਖੰਡਾ' ਸੋਸ਼ਲ ਮੀਡੀਆ 'ਤੇ ਕਿਸੇ ਨੇ ਲੀਕ ਕਰ ਦਿੱਤਾ ਹੈ।
View this post on Instagram
ਰਣਜੀਤ ਬਾਵਾ ਜਿੰਨ੍ਹਾਂ ਦੇ ਨਾਮ ਤੋਂ ਪੰਜਾਬ 'ਚ ਬੱਚਾ ਬੱਚਾ ਵਾਕਿਫ ਹੈ। ਉਹਨਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰ ਆਪਣੇ ਲੀਕ ਗੀਤ ਬਾਰੇ ਗੁੱਸਾ ਜ਼ਾਹਿਰ ਕੀਤਾ ਹੈ। ਰਣਜੀਤ ਬਾਵਾ ਨੇ ਲਿਖਿਆ ,'ਖੰਡਾ ਲੀਕਡ, ਇੱਕ ਸਾਲ ਪਹਿਲਾਂ ਬਣਾਇਆ ਸੀ ਵੀਡੀਓ ਦਾ ਵੀ ਸੋਚ ਰਹੇ ਸੀ ਪਰ ਕਿਸੇ ਨੇ ਅਨਮਿਕਸਡ ਹੀ ਚੱਕਤਾ' ਇਸ ਤੋਂ ਅੱਗੇ ਉਹਨਾਂ ਹੈਪੀ ਰਾਏਕੋਟੀ ਅਤੇ ਬਿਗ ਬਰਡ ਦੇ ਨਾਮ ਵੀ ਲਿਖੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਬਿਗ ਬਰਡ ਦਾ ਹੈ।
ਹੋਰ ਵੇਖੋ : 'ਜਦੋਂ ਬਾਪੂ ਆਪਣੇ ਪੁੱਤ ਜਾਂ ਧੀ ਨੂੰ 500 ਡਾਲਰ ਦੇ ਵਿਦੇਸ਼ ਘੱਲਦਾ ਹੈ' ਸੱਚ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ
View this post on Instagram
ਇਸ ਪੋਸਟ ਦੇ ਹੇਠ ਉਹਨਾਂ ਦਾ ਫੈਨਸ ਦਾ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਲੋਕਾਂ ਵੱਲੋਂ ਹੁਣ ਇਸ ਗੀਤ ਨੂੰ ਵੀਡੀਓ ਦੇ ਨਾਲ ਰਿਲੀਜ਼ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਗਾਣਾ ਕਾਫੀ ਸ਼ਾਨਦਾਰ ਹੈ ਜਿਸ 'ਚ ਖੰਡੇ ਦੀ ਮਹੱਤਤਾ ਦੇ ਨਾਲ ਨਾਲ ਅੱਜ ਦੇ ਹਲਾਤਾਂ 'ਤੇ ਵੀ ਚਾਨਣਾ ਪਾਇਆ ਜਾ ਰਿਹਾ ਹੈ। ਰਣਜੀਤ ਬਾਵਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ 2020 'ਚ ਡੈਡੀ ਕੂਲ ਮੁੰਡੇ ਫੂਲ 2 ਫ਼ਿਲਮ 'ਚ ਜੱਸੀ ਗਿੱਲ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।