ਰਣਜੀਤ ਬਾਵਾ ਨੂੰ ਵੀ ਖੂਬ ਪਸੰਦ ਆਇਆ ਟਿਕ ਟਾਕ ਸਟਾਰ ਨੂਰ ਵੱਲੋਂ ਦਿੱਤਾ ਇਹ ਸੁਨੇਹਾ, ਹੌਸਲਾ ਅਫ਼ਜਾਈ ਕਰਦੇ ਹੋਏ ਗਾਇਕ ਨੇ ਸਾਂਝਾ ਕੀਤਾ ਇਹ ਵੀਡੀਓ

ਪੰਜਾਬੀ ਗਾਇਕ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਬਣਾ ਲਿਆ ਹੈ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਮੰਜ਼ਿਲ’ ਆਇਆ ਸੀ । ਇਹ ਗੀਤ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਨਿਰਾਸ਼ਾ ਨੂੰ ਛੱਡ ਕੇ ਜ਼ਿੰਦਗੀ ‘ਚ ਅੱਗੇ ਵਧਣਾ ਚਾਹੀਦਾ ਹੈ ।
View this post on Instagram
Manzil Bhuti Door nahi ???? Mehnat krde rho ??Good msg @sandeep_singh_toor19 #noor #tiktok #manzil
ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਟਿਕ ਟਾਕ ਸਟਾਰ ਨੂਰ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਨੂਰ ਤੇ ਨੂਰ ਦੀ ਟੀਮ ਦੀ ਹੌਸਲਾ ਅਫ਼ਜਾਈ ਕੀਤੀ ਹੈ । ਨੂਰ ਦੀ ਟੀਮ ਨੇ ਰਣਜੀਤ ਬਾਵਾ ਦੇ ਮੰਜ਼ਿਲ ਗੀਤ ਦੇ ਨਾਲ ਦਰਸ਼ਕਾਂ ਨੂੰ ਹਿੰਮਤ ਤੇ ਆਪਣੇ ਕੰਮ ਉੱਤੇ ਭਰੋਸਾ ਰੱਖਣ ਦਾ ਸੁਨੇਹਾ ਦਿੱਤਾ ਹੈ । ਰਣਜੀਤ ਬਾਵਾ ਵੱਲੋਂ ਸਾਂਝਾ ਕੀਤਾ ਇਹ ਵੀਡੀਓ ਲੋਕ ਨੂੰ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਚੰਗਾ ਕੰਮ ਕਰ ਰਹੇ ਨੇ । ਪਿਛਲੇ ਸਾਲ ਹਾਈ ਐਂਡ ਯਾਰੀਆਂ ਤੇ ਤਾਰਾ ਮੀਰਾ ਵਰਗੀ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਅਤੇ ਮੁੰਡੇ ਫੂਲ-2’ ‘ਚ ਜੱਸੀ ਗਿੱਲ ਦੇ ਨਾਲ ਅਦਾਕਾਰੀ ਕਰਦੇ ਹੋਏ ਬਹੁਤ ਜਲਦ ਨਜ਼ਰ ਆਉਣਗੇ ।