ਰਣਜੀਤ ਬਾਵਾ ਫ਼ਿਲਮ 'ਤਾਰਾ ਮੀਰਾ' 'ਚ ਆਉਣਗੇ ਨਜ਼ਰ,ਜਾਣਕਾਰੀ ਕੀਤੀ ਸਾਂਝੀ

By  Shaminder July 1st 2019 09:55 AM -- Updated: July 1st 2019 10:00 AM

ਰਣਜੀਤ ਬਾਵਾ ਆਪਣੇ ਸੈਗ ਸੌਂਗ ਅੱਧੀ ਰਾਤ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਫ਼ਿਲਮ ਤਾਰਾ ਮੀਰਾ। ਇਸ ਫ਼ਿਲਮ ਬਾਰੇ ਉੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ । ਇਹ ਫ਼ਿਲਮ ਇਸੇ ਸਾਲ ਅਕਤੂਬਰ 'ਚ ਰਿਲੀਜ਼ ਹੋਵੇਗੀ । ਇਹ ਫ਼ਿਲਮ ਗੁਰੂ ਰੰਧਾਵਾ ਅਤੇ ਰਾਜੀਵ ਢੀਂਗਰਾ ਦੀ ਪੇਸ਼ਕਸ਼ ਹੈ । ਇਸ ਫ਼ਿਲਮ 'ਚ ਰਣਜੀਤ ਬਾਵਾ,ਗੁਰਪ੍ਰੀਤ ਘੁੱਗੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਹੋਰ ਵੇਖੋ:ਰਣਜੀਤ ਬਾਵਾ ਦੀ ਦਰਦ ਭਰੀ ਆਵਾਜ਼ ‘ਚ ‘ਅੱਧੀ ਰਾਤ’ ਗਾਣਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

https://www.instagram.com/p/BzVbM_plyOb/

ਪਰ ਉਨ੍ਹਾਂ ਦੀ ਇਸ ਫ਼ਿਲਮ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਉਨ੍ਹਾਂ ਦੇ ਪ੍ਰਸ਼ੰਸਕ ਕਰ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਹੋਰਨਾਂ ਫ਼ਿਲਮਾਂ ਵਾਂਗ ਰਣਜੀਤ ਬਾਵਾ ਦੀ ਇਸ ਫ਼ਿਲਮ 'ਚ ਅਦਾਕਾਰੀ ਨੂੰ ਕਿੰਨਾ ਕੁ ਸਰਾਹਿਆ ਜਾਂਦਾ ਹੈ । ਇਹ ਵੇਖਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਕਤੂਬਰ ਦਾ । ਜਦੋਂ ਇਹ ਫ਼ਿਲਮ ਰਿਲੀਜ਼ ਹੋਵੇਗੀ ।

https://www.instagram.com/p/BzNIBiXlRbV/

‘ਜੱਟ ਦੀ ਅਕਲ’ ਗਾਣੇ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ। ਪੰਜਾਬੀ ਲੋਕ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ।

https://www.instagram.com/p/BzBEZ68lqr-/

Related Post