ਰਣਜੀਤ ਬਾਵਾ ਹਾਜ਼ਰ ਨੇ ਨਵੇਂ ਗੀਤ 'ਵੀਕੇਂਡ' ਨਾਲ । ਇਸ ਗੀਤ 'ਚ ਉਨ੍ਹਾਂ ਨੇ ਆਪਣੀ ਦੋਸਤ ਜੋ ਕਿ ਬਹੁਤ ਹੀ ਮਨਮੌਜੀ ਸੁਭਾਅ ਦੀ ਮਾਲਕ ਹੈ ਅਤੇ ਉਹ ਆਪਣਾ 'ਵੀਕੇਂਡ' ਲਈ ਦੁਬਈ ਤੱਕ ਜਾਂਦੀ ਹੈ । ਪਰ ਕੰਮਾ ਕਾਰਾਂ ਦੇ ਰੁਝੇਵਿਆਂ ਕਾਰਨ ਰਣਜੀਤ ਬਾਵਾ ਉਸਦੇ ਇਨ੍ਹਾਂ ਸ਼ੌਕਾਂ ਨੂੰ ਪੂਰਾ ਕਰਨ ਤੋਂ ਅਸਮਰਥ ਨੇ ਅਤੇ ਅੱਕ ਹਾਰ ਕੇ ਉਹੀ ਕਹਿ ਦਿੰਦੇ ਨੇ ਕਿ ਉਸ ਨਾਲ ਯਾਰਾਨਾ ਨਿਭਣਾ ਮੁਸ਼ਕਿਲ ਹੈ ।ਇਸ ਗੀਤ ਦਾ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ਜਦਕਿ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ।
ਹੋਰ ਵੇਖੋ : ਜਦੋ ਰਣਜੀਤ ਬਾਵਾ ਨੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾ ਕੇ ਬੰਨਿਆਂ ਸਮਾਂ
https://www.youtube.com/watch?v=3WCn627UAqo
ਇਹ ਗੀਤ ਵੀ 'ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ' ਵਾਲਾ ਕਨਸੈਪਟ ਹੀ ਲੱਗ ਰਿਹਾ ਹੈ ਜਿਸ 'ਚ ਰਣਜੀਤ ਬਾਵਾ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ 'ਬੜੇ ਔਖੇ ਤੇਰੇ ਨਾਲ ਨਿੱਭਣੇ ਯਾਰਾਨੇ' ਹੁਣ ਇਹ ਯਾਰਾਨੇ ਨਿਭਾਉਣ ਲਈ ਰਣਜੀਤ ਬਾਵਾ ਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਨੇ ਇਹ ਤਾਂ ਉਹੀ ਬਿਤਹਰ ਤਰੀਕੇ ਨਾਲ ਦੱਸ ਸਕਦੇ ਨੇ । ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ' ,'ਮਿੱਟੀ ਦਾ ਬਾਵਾ' , 'ਚੰਨ ਵਰਗੀ' ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।
ਇਸ ਗੀਤ ਤੋਂ ਰਣਜੀਤ ਬਾਵਾ ਨੂੰ ਕਾਫੀ ਉਮੀਦਾਂ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲੇਗਾ । ਇਹ ਗੀਤ ਸਰੋਤਿਆਂ ਨੂੰ ਕਿੰਨਾ ਭਾਉਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ ,ਪਰ ਫਿਲਹਾਲ ਤਾਂ ਰਣਜੀਤ ਬਾਵਾ ਇਸ ਗੀਤ ਨੂੰ ਲੈ ਕੇ ਉਤਸ਼ਾਹਿਤ ਨੇ । ਗੀਤ ਦਾ ਵੀਡਿਓ ਬੇਹੱਦ ਹੀ ਖੂਬਸੂਰਤ ਹੈ ਜਿਸ ਨੂੰ ਵਿਦੇਸ਼ 'ਚ ਹੀ ਫਿਲਮਾਇਆ ਗਿਆ ਹੈ ਅਤੇ ਇਸ ਗੀਤ ਦੀ ਐਡੀਟਿੰਗ ਨੂੰ ਸਿਰੇ ਚੜਾਉਣ ਦਾ ਕੰਮ ਕੀਤਾ ਹੈ ਗੁਰੀ ਢੀਂਡਸਾ ਨੇ । ਇਸ ਵੀਡਿਓ ਨੂੰ ਬਨਾਉਣ ਲਈ ਵੀਡਿਓ ਡਾਇਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ ਇਸ ਦਾ ਅੰਦਾਜ਼ਾ ਵੀਡਿਓ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।