ਰਣਜੀਤ ਬਾਵਾ ਤੇ ਹਿਮਾਂਸ਼ੀ ਖੁਰਾਣਾ ਦੇ ਗੀਤ 'ਅੱਧੀ ਰਾਤ' ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼,
ਪੰਜਾਬੀ ਮਿਊਜ਼ਿਕ ਇੰਡਸਟਰੀ ਜਿਸ ਨੇ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਇਹਨਾਂ ਬੁਲੰਦੀਆਂ 'ਚ ਕੁਝ ਹੱਦ ਤੱਕ ਹਿੱਸਾ ਪਾਉਣ ਵਾਲੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣਾ ਨਵਾਂ ਗੀਤ 'ਅੱਧੀ ਰਾਤ' ਲੈ ਕੇ ਆ ਰਹੇ ਹਨ ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ ਨੂੰ ਰਣਜੀਤ ਬਾਵਾ ਦੇ ਨਾਲ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਚਾਰ ਚੰਨ ਲਗਾਉਂਦੀ ਨਜ਼ਰ ਆ ਰਹੀ ਹੈ। ਰਣਜੀਤ ਬਾਵਾ ਦਾ ਇਹ ਗੀਤ ਸੈਡ ਸੌਂਗ ਹੈ ਜਿਸ ਦੇ ਬੋਲ ਨਾਮੀ ਗੀਤਕਾਰ ਜੱਸੀ ਲੋਹਕਾ ਦੇ ਹਨ ਅਤੇ ਸੰਗੀਤ ਜੱਸੀ ਐਕਸ ਨੇ ਤਿਆਰ ਕੀਤਾ ਹੈ।
View this post on Instagram
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੇ ਝਗੜੇ 'ਤੇ ਸ਼ੈਰੀ ਮਾਨ ਨੇ ਲਈ ਚੁਟਕੀ, ਵੀਡੀਓ ਹੋਇਆ ਵਾਇਰਲ
ਰਣਜੀਤ ਬਾਵਾ ਦੇ ਇਸ ਗੀਤ ਦਾ ਕੁਝ ਦਿਨ ਪਹਿਲਾਂ ਪੋਸਟਰ ਤੇ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਜਿਸ ਤੋਂ ਬਾਅਦ ਦਰਸ਼ਕਾਂ ਦੀ ਉਤਸੁਕਤਾ 'ਚ ਕਾਫੀ ਵਾਧਾ ਦੇਖਣ ਨੂੰ ਮਿਲੀ ਰਿਹਾ ਹੈ। ਕਾਫੀ ਸਮੇਂ ਬਾਅਦ ਰਣਜੀਤ ਬਾਵਾ ਅਜਿਹਾ ਗੀਤ ਲੈ ਕੇ ਆ ਰਹੇ ਹਨ। ਹਾਈਐਂਡ ਯਾਰੀਆਂ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਸਭ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਣਜੀਤ ਬਾਵਾ ਦਾ ਅੱਧੀ ਰਾਤ ਨਾਮ ਦਾ ਇਹ ਪੂਰਾ ਗੀਤ 25 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖਣਾ ਹੋਵੇਗਾ ਹੁਣ ਹਿਮਾਂਸ਼ੀ ਖੁਰਾਣਾ ਅਤੇ ਰਣਜੀਤ ਬਾਵਾ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।