ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਵੈਲੀ ਤੇਰੇ ਪਿੰਡ ਦੇ’, ਦੇਖੋ ਵੀਡੀਓ
Lajwinder kaur
January 5th 2020 01:39 PM --
Updated:
January 5th 2020 01:41 PM
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਨਵੇਂ ਸਾਲ ਦਾ ਆਗਾਜ਼ ਆਪਣੇ ਨਵੇਂ ਗੀਤ ‘ਵੈਲੀ ਤੇਰੇ ਪਿੰਡ ਦੇ’ ਨਾਲ ਕਰ ਦਿੱਤਾ ਹੈ। ਜੀ ਹਾਂ ਉਹ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਪਿਆਰ ‘ਚ ਪਈ ਕੁੜੀ ਦੇ ਦਿਲ ਦੇ ਹਾਲ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਰਣਜੀਤ ਬਾਵਾ ਨੇ ਆਪਣੀ ਆਵਾਜ਼ ਦੇ ਨਾਲ ਬਿਆਨ ਕੀਤਾ ਹੈ। ‘ਵੈਲੀ ਤੇਰੇ ਪਿੰਡ ਦੇ’ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ।