ਕੰਗਨਾ ਰਣੌਤ ਨੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਬਜ਼ੁਰਗ ਮਾਤਾ ਦੇ ਖਿਲਾਫ ਟਿੱਪਣੀ ਕੀਤੀ ਸੀ । ਉਸੇ ਬਜ਼ੁਰਗ ਮਾਤਾ ਨੂੰ ਸਮਰਪਿਤ ਇੱਕ ਗੀਤ ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਨੇ । ਪੰਜਾਬ ਬੋਲਦਾ ਨਾਂਅ ਦੇ ਟਾਈਟਲ ਹੇਠ ਇਸ ਗੀਤ ਨੂੰ ਰਣਜੀਤ ਬਾਵਾ ਜਲਦ ਹੀ ਰਿਲੀਜ਼ ਕਰਨਗੇ ।
ਇਸ ਦਾ ਫ੍ਰਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ ਸੁੱਖ ਬਰਾੜ ਨੇ । ਇਸ ਗੀਤ ਨੂੰ ਰਣਜੀਤ ਬਾਵਾ ਜਲਦ ਹੀ ਰਿਲੀਜ਼ ਕਰਨਗੇ ।
ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਡਿਪੈਂਡ ਆਨ ਮੂਡ’ ਹੋਇਆ ਰਿਲੀਜ਼
ਦੱਸ ਦਈਏ ਕਿ ਕਿਸਾਨ ਅੰਦੋਲਨ ‘ਚ ਸ਼ਾਮਿਲ ਬਜ਼ੁਰਗ ਬੇਬੇ ਮਹਿੰਦਰ ਕੌਰ ਦੇ ਖਿਲਾਫ ਕੰਗਨਾ ਰਣੌਤ ਨੇ ਟਵਿੱਟਰ ‘ਤੇ ਇੱਕ ਟਿੱਪਣੀ ਕੀਤੀ ਸੀ ।
ਜਿਸ ‘ਚ ਉਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦਿਆਂ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆਈ ਕਿਹਾ ਸੀ। ਬੇਸ਼ੱਕ ਅਲੋਚਨਾ ਮਗਰੋਂ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ।
View this post on Instagram