ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ‘ਫਿਕਰ ਕਰੀਂ ਨਾ ਅੰਮੀਏ’ ਦਾ ਪੋਸਟਰ ਸਾਂਝਾ ਕੀਤਾ ਹੈ।
image source- instagram
ਹੋਰ ਪੜ੍ਹੋ : ਸੜਕ ‘ਤੇ ਭੰਗੜੇ ਪਾਉਂਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਅੰਦਾਜ਼, ਦੇਖੋ ਵੀਡੀਓ
image source- instagram
ਦੱਸ ਦਈਏ ਇਸ ਗੀਤ ਦੇ ਬੋਲ ਬੱਬੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹੋਵੇਗਾ ਦੇਸੀ ਕਰਿਊ ਵਾਲਿਆਂ ਦਾ । ਗਾਣੇ ਦਾ ਵੀਡੀਓ ਤੇਜੀ ਸੰਧੂ ਨੇ ਤਿਆਰ ਕੀਤਾ ਹੈ। ਬਹੁਤ ਜਲਦ ਇਹ ਪੂਰਾ ਗੀਤ ਦਰਸ਼ਕਾਂ ਦੇ ਵਿਚਕਾਰ ਹੋਵੇਗਾ। ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ – ਫਿਕਰ ਕਰੀਂ ਨਾ ਅੰਮੀਏ ਇਹ ਟਰੈਕ ਤੁਹਾਨੂੰ ਸਭ ਨੂੰ ਸਮਰਪਿਤ ਹੈ ❤️’ ਨਾਲ ਹੀ ਉਨ੍ਹਾਂ ਨੇ ਗਾਣੇ ਦੀ ਬਾਕੀ ਟੀਮ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।
image source- instagram
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਯਾਰੀ ਚੰਡੀਗੜ੍ਹ ਵਾਲੀਏ, ਮੇਰੀ ਸਰਦਾਰਨੀ, ਟਰੱਕਾਂ ਵਾਲੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਅਖੀਰਲੀ ਵਾਲ ਉਹ ‘ਤਾਰਾ ਮੀਰਾ’ ਫ਼ਿਲਮ ‘ਚ ਨਜ਼ਰ ਆਏ ਸੀ।