ਦੇਖੋ ਵੀਡੀਓ: ਨੌਜਵਾਨ ਮੁੰਡੇ-ਕੁੜੀਆਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘GHUNGRU’

By  Lajwinder kaur August 23rd 2021 04:27 PM -- Updated: August 23rd 2021 04:50 PM

ਘੁੰਗਰੂ ਨੂੰ ਲੈ ਕੇ ਪੰਜਾਬੀ ਮਿਊਜ਼ਿਕ ਜਗਤ ‘ਚ ਪਹਿਲਾਂ ਵੀ ਕਈ ਗਾਇਕ ਗੀਤ ਗਾ ਚੁੱਕੇ ਨੇ। ਇਸ ਲਿਸਟ ‘ਚ ਹੁਣ ਇੱਕ ਹੋਰ ਗਾਇਕ ਦਾ ਨਾਂਅ ਸ਼ਾਮਿਲ ਹੋ ਗਿਆ ਹੈ। ਜੀ ਹਾਂ ਰਣਜੀਤ ਬਾਵਾ ਆਪਣੇ ਨਵੇਂ ਗੀਤ ਘੁੰਗਰੂ (Ghungru) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਰਣਜੀਤ ਬਾਵਾ (Ranjit Bawa) ਤੇ ਗਾਇਕਾ ਗੁਰੇਲਜ ਅਖਤਰ (Gurlej Akhtar) ਨੇ ਮਿਲਕੇ ਗਾਇਆ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਟੁੰਬ ਰਿਹਾ ਹੈ।

inside image of ranjit bawa and aditi

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ  ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਆਪਣੇ ਭਰਾ ਤੇ ਭਤੀਜਿਆਂ ਦੇ ਬੰਨੀ ਰੱਖੜੀ, ਪ੍ਰਸ਼ੰਸਕਾਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਵਧਾਈ

inside image of ranjit bawa and aditi

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Rony Anjali ਅਤੇ Gill Machhrai ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਟਰੂ ਮੇਕਰਸ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰਣਜੀਤ ਬਾਵਾ ਤੇ ਮਾਡਲ Aditi Arya । ਇਸ ਗੀਤ 'ਚ ਮੁੰਡੇ-ਕੁੜੀ ਦੇ ਨਵੇਂ-ਨਵੇਂ ਸ਼ੁਰੂ ਹੋਏ ਪਿਆਰ ਦੀ ਗੱਲ ਬਾਤ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ  ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ‘ਚ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ।

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕੰਮ ਕਰ ਰਹੇ ਨੇ। ਆਉਣ ਵਾਲੇ ਸਮੇਂ ‘ਚ ਉਹ ਡੈਡੀ ਕੂਲ ਮੁੰਡੇ ਫੂਲ -2 ਚ ਨਜ਼ਰ ਆਉਣਗੇ। ਰਣਜੀਤ ਬਾਵਾ ਅਖੀਰਲੀ ਵਾਰ ਤਾਰਾ-ਮੀਰਾ ਫ਼ਿਲਮ ‘ਚ ਨਜ਼ਰ ਆਏ ਸੀ।

 

Related Post