ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਨਾਮ ਰਣਜੀਤ ਬਾਵਾ ਨੇ ਕੁੱਝ ਸਮਾਂ ਪਹਿਲਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਵਾਇਰਲ ਕੀਤੀ ਹੈ ਜਿਸ 'ਚ ਉਹ ਵਿਆਹ ਵਾਲੀ ਡਰੈੱਸ 'ਚ ਨਜ਼ਰ ਆ ਰਹੇ ਨੇ। ਇਹ ਫੋਟੋ ਦੁਨੀਆ ਦੇ ਸਾਹਮਣੇ ਆਉਂਦਿਆਂ ਹੀ ਪੰਜਾਬੀ ਇੰਡਸਟਰੀ 'ਚ ਇਹ ਜਾਨਣ ਦੀ ਹੋੜ ਮੱਚ ਗਈ ਕਿ ਮਿੱਟੀ ਦੇ ਬਾਵੇ ਯਾਨੀ ਕੇ ਰਣਜੀਤ ਬਾਵਾ ਨੇ ਕਿਤੇ ਸੱਚੀ ਮੰਗਣੀ ਜਾਂ ਵਿਆਹ ਤਾਂ ਨਹੀਂ ਕਰਵਾ ਲਿਆ।
ਹਾਲੇ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਦਾ ਗਾਣਾ ਵੀ ਆਇਆ ਜਿਸ ਦਾ ਨਾਮ ਸੀ ਫੁਲਕਾਰੀ ਜੋ ਕੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਜਿਸ 'ਚ ਉਹਨਾਂ ਨੂੰ ਕਿਸੇ ਦੀ ਕਮੀ ਤਾਂ ਜ਼ਰੂਰ ਮਹਿਸੂਸ ਹੋ ਰਹੀ ਸੀ। ਉਸ ਤੋਂ ਇਸ ਤਸਵੀਰ ਦਾ ਸ਼ੋਸ਼ਲ ਮੀਡੀਆ 'ਤੇ ਆਉਣਾ ਕੀਤੇ ਨਾ ਕੀਤੇ ਸ਼ੱਕ ਪੈਦਾ ਕਰ ਰਿਹਾ ਹੈ। ਪਰ ਜਨਾਬ ਜ਼ਰਾ ਰੁਕੋ ਇਸ ਪਿੱਛੇ ਤਾਂ ਕੁੱਝ ਹੋਰ ਹੀ ਮਾਮਲਾ ਹੈ। ਅਸਲ ਪਿੱਛਲੇ ਦਿਨੀ ਰਣਜੀਤ ਬਾਵਾ ਨੇ ਆਪਣੇ ਅਗਲੇ ਸਾਲ ਆਉਣ ਵਾਲੀ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ , ਜਿਸ ਦਾ ਨਾਮ ਹੈ 'ਨੌਕਰ ਵਹੁਟੀ ਦਾ ' ਇਹ ਫਿਲਮ ਅਗਲੇ ਸਾਲ ਯਾਨੀ 23 ਅਗਸਤ 2019 ਨੂੰ ਰਿਲੀਜ਼ ਕੀਤੀ ਜਾਵੇਗੀ 'ਤੇ ਇਹ ਵਿਆਹ ਵਾਲੀ ਡਰੈੱਸ ਦੀ ਤਸਵੀਰ ਇਸੇ ਫਿਲਮ ਦੇ ਸੈੱਟ ਦੀ ਦੱਸੀ ਜਾ ਰਹੀ ਹੈ।
ਦੱਸ ਦਈਏ ਰਣਜੀਤ ਬਾਵਾ ਇਸ ਤੋਂ ਪਹਿਲਾਂ ਵੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਨੇ।' ਨੌਕਰ ਵਹੁਟੀ ਦਾ ' ਡਾਇਰੈਕਟ ਕਰ ਰਹੇ ਨੇ ਐਕਟਰ ਤੇ ਡਾਇਰੈਕਟ ਸਮੀਪ ਕੰਗ ਜੋ ਪੰਜਾਬੀ ਇੰਡਸਟਰੀ ਨੂੰ 'ਕੈਰੀ ਆਨ ਜੱਟਾ ' ਵਰਗੀ ਹਿੱਟ ਸੀਰੀਜ਼ ਦੇ ਚੁੱਕੇ ਹਨ। ਇਸ ਫਿਲਮ ਨੂੰ ਲਿਖਿਆ ਹੈ ਵੈਭਵ ਸ਼ੇਰਿਆ ਨੇ। ਇਸ ਫਿਲਮ ਦੀ ਕਾਸਟ ਵੀ ਕਾਫੀ ਸਟਾਰ ਫੇਸ ਵਾਲੀ ਹੈ।
ਹੋਰ ਪੜ੍ਹੋ :‘ਭੱਜੋ ਵੇ ਵੀਰੋ’ ‘ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ
ਜੀ ਹਾਂ ਇਸ ਫਿਲਮ 'ਚ ਬਿੰਨੂ ਢਿੱਲੋਂ ਰਣਜੀਤ ਬਾਵਾ ਕਵਿਤਾ ਕੌਸ਼ਿਕ ਜਸਵਿੰਦਰ ਭੱਲਾ ਉਪਾਸਨਾ ਸਿੰਘ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ। ਬਾਕੀ ਰਹੀ ਗੱਲ ਰਣਜੀਤ ਬਾਵਾ ਜੀ ਤਾਂ ਉਹਨਾਂ ਦੇ ਤਾਂ ਵੀਕਐਂਡ ਵੀ ਹੁਣ ਦੁਬਈ 'ਚ ਲੰਗ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਥੋੜ੍ਹਾ ਸਮਾਂ ਪਹਿਲਾਂ ਰਿਲੀਜ਼ ਹੋਏ ਗਾਣੇ ਵੀਕਐਂਡ ਦੀ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ।