ਰੰਗਲੀ ਦੁਨੀਆਂ 'ਚ ਇਹਨਾਂ ਸਿਤਾਰਿਆਂ ਨੇ ਭਰੇ ਰੰਗ , ਦੇਖੋ ਵੀਡੀਓ

ਰੰਗਲੀ ਦੁਨੀਆਂ 'ਚ ਇਹਨਾਂ ਸਿਤਾਰਿਆਂ ਨੇ ਭਰੇ ਰੰਗ , ਦੇਖੋ ਵੀਡੀਓ , ਦੁਨੀਆਂ ਦਾ ਨੰਬਰ 1 ਪੰਜਾਬੀ ਇੰਟਰਟੇਨਮੈਂਟ ਚੈਨਲ ਪੀਟੀਸੀ ਪੰਜਾਬੀ ਦੇ ਸ਼ੋ ਰੰਗਲੀ ਦੁਨੀਆਂ 'ਤੇ ਸਾਡੇ ਹੋਸਟ ਮੁਨੀਸ਼ ਪੁਰੀ ਨਾਲ ਪੰਜਾਬ ਦੇ ਸਿਰ ਕੱਢ ਗਾਇਕ ਜ਼ੋਰਾ ਰੰਧਾਵਾਂ , ਡਾ:ਜ਼ਿਊਸ ਅਤੇ ਜੈਸਮੀਨ ਸੈਂਡਲੇਸ ਨੇ ਖੁੱਲ ਕੇ ਆਪਣੇ ਮਨ ਦੀਆਂ ਗੱਲਾਂ ਕੀਤੀਆਂ। ਜਿੱਥੇ ਡਾ: ਜ਼ਿਊਸ ਨੇ ਆਪਣੀ ਸਿਹਤ ਦਾ ਰਾਜ ਦੱਸਿਆ ਤੇ ਉੱਥੇ ਹੀ ਜੈਸਮੀਨ ਨੇ ਜ਼ੋਰਾ ਰੰਧਾਵਾ ਤੇ ਡਾ:ਜ਼ਿਊਸ ਤੋਂ ਮਾਈਕ ਫੜ੍ਹ ਸਵਾਲ ਵੀ ਕੀਤੇ।
https://www.facebook.com/ptcpunjabi/videos/366344877244736/
ਇੰਟਰਨੈਸ਼ਨਲ ਮਿਊਜ਼ਿਕ ਡਾਇਰੈਕਟਰ ਡਾ:ਜ਼ਿਊਸ ਦਾ ਕਹਿਣਾ ਸੀ ਕਿ ਉਹ ਰੋਜ਼ ਤੈਰਾਕੀ ਕਰਦੇ ਨੇ ਤੇ ਹਫਤੇ 'ਚ ਇੱਕ ਵਾਰ ਫ਼ੁਟਬਾਲ ਜ਼ਰੂਰ ਖੇਡਦੇ ਨੇ। ਜੈਸਮੀਨ ਨਾਲ ਮਸਤੀ ਮਜ਼ਾਕ ਕਰਦੇ ਹੋਏ ਤਿੰਨਾਂ ਸੁਪਰਸਟਾਰਜ਼ ਨੇ ਆਪਣੇ ਕਈ ਰਾਜ਼ ਵੀ ਖੋਲ੍ਹੇ ਹਨ।ਜੈਸਮੀਨ ਨੇ ਜ਼ੋਰਾ ਰੰਧਾਵਾ ਤੋਂ ਗਾਣੇ ਦੀ ਫਰਮਾਇਸ਼ ਵੀ ਕੀਤੀ ਤੇ ਜ਼ੋਰਾ ਰੰਧਾਵਾ ਨੇ ਉਹਨਾਂ ਦੀ ਮੰਨਦੇ ਹੋਏ ਆਪਣਾ ਬਲਾਕਬਸਟਰ ਗਾਣਾ 'ਇੰਚ' ਵੀ ਸੁਣਾਇਆ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’
ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਜ਼ਿਊਸ ਤੇ ਜ਼ੋਰ ਨੇ ਖੁਲਾਸਾ ਕੀਤਾ ਹੈ। ਉਹ ਅਗਲੇ ਮਹੀਨੇ ਹੀ ਜ਼ੋਰਾ ਰੰਧਾਵਾ ਦੀ ਐਲਬੰਬ ਦਾ ਪਹਿਲਾ ਗਾਣਾਂ ਰਿਲੀਜ਼ ਕਰਨ ਜਾ ਰਹੇ ਹਨ ਤੇ ਹੋਰ ਵੀ ਕਿ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ। ਉਸ ਤੋਂ ਬਾਅਦ ਸਾਡੇ ਹੋਸਟ ਮੁਨੀਸ਼ ਪੁਰੀ ਨੇ ਮੁਲਾਕਾਤ ਕੀਤੀ "ਰੰਗ ਪੰਜਾਬ" ਫਿਲਮ ਦੀ ਸਟਾਰ ਕਾਸਟ ਦੀਪ ਸਿੱਧੂ ਅਤੇ ਰੀਨਾ ਰਾਏ ਦੇ ਨਾਲ।
ਜ਼ੋਰਾ 10 ਨੰਬਰੀਆਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਵਾਲੇ ਦਮਦਾਰ ਅਦਾਕਾਰ ਦੀਪ ਸਿੱਧੂ ਨੇ ਰੰਗਲੀ ਦੁਨੀਆਂ 'ਚ ਖੂਬ ਰੰਗ ਭਰੇ। ਉੱਥੇ ਹੀ ਰੰਗ ਪੰਜਾਬ ਰਾਹੀਂ ਡੈਬਿਊ ਕਰਨ ਵਾਲੀ ਅਦਾਕਰਾ ਰੀਨਾ ਰਾਏ ਨੇ ਵੀ ਹਰ ਇੱਕ ਸਵਾਲ ਦਾ ਬੇਬਾਕੀ ਨਾਲ ਜਵਾਬ ਦਿੱਤਾ। ਦੋਨਾਂ ਸਿਤਾਰਿਆਂ ਨੇ ਆਪਣੀ ਫਿਲਮ ਬਾਰੇ ਪੀਟੀਸੀ ਪੰਜਾਬੀ ਤੇ ਦੱਸਿਆ ਤੇ ਫਿਲਮ ਦੇ ਵਿੱਚ ਕੀ ਕੁੱਝ ਖਾਸ ਹੋਵੇਗਾ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੈ।