ਰਣਧੀਰ ਕਪੂਰ ਦਾ ਛਲਕਿਆ ਦਰਦ, ਦੋ ਸਾਲਾਂ ‘ਚ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ
Rupinder Kaler
February 15th 2021 11:29 AM
ਰਣਧੀਰ ਕਪੂਰ ਆਪਣੇ ਦੋਨੇਂ ਛੋਟੇ ਭਰਾਵਾਂ ਪਹਿਲਾਂ ਰਿਸ਼ੀ ਕਪੂਰ ਤੇ ਫਿਰ ਰਾਜੀਵ ਕਪੂਰ ਨੂੰ ਗੁਆ ਚੁੱਕੇ ਹਨ । ਦੋਹਾਂ ਦੀ ਮੌਤ ਤੋਂ ਬਾਅਦ ਉਹ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ ।
ਉਨ੍ਹਾਂ ਇੰਟਰਵਿਊ ‘ਚ ਦੱਸਿਆ ‘ਮੈਂ ਨਹੀਂ ਜਾਣਦਾ ਕੀ ਹੋ ਰਿਹਾ ਹੈ ? ਮੈਂ ਰਿਸ਼ੀ ਅਤੇ ਰਾਜੀਵ ਦੇ ਬਹੁਤ ਕਰੀਬ ਸੀ। ਮੈਂ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਗੁਆ ਚੁੱਕਿਆ ਹਾਂ। ਮੇਰੀ ਮਾਂ ਕ੍ਰਿਸ਼ਨਾ ਰਾਜ ਕਪੂਰ, ਵੱਡੀ ਭੈਣ ਰਿਤੂ ਨੰਦਾ, ਰਿਸ਼ੀ ਅਤੇ ਹੁਣ ਰਾਜੀਵ ।
ਇਹ ਚਾਰੋ ਮੇਰੇ ਦਿਲ ਦੇ ਬਹੁਤ ਕਰੀਬ ਸਨ। ਹੁਣ ਮੈਂ ਇੱਕਲਾ ਰਹਿ ਗਿਆ ਹਾਂ’। ਦੱਸ ਦਈਏ ਕਿ ਰਾਜੀਵ ਕਪੂਰ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ।
ਬਤੌਰ ਪ੍ਰੋਡਿਊਸਰ ਵੀ ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਸਨ ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ।