ਰਣਦੀਪ ਹੁੱਡਾ ਨੇ ਆਪਣੇ ਦੋਸਤ ਦੇ ਨਾਲ ਮਿਲਕੇ ਗੁਰੂ ਘਰ ‘ਚ ਕੀਤੀ ਸੇਵਾ, ਭਾਂਡੇ ਧੋਂਦੇ ਆਏ ਨਜ਼ਰ, ਦੇਖੋ ਵੀਡੀਓ

ਬਾਲੀਵੁੱਡ ਐਕਟਰ ਰਣਦੀਪ ਹੁੱਡਾ (Randeep Hooda) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਫ਼ਿਲਮ ‘ਅੰਤਿਮ’ ਦਾ ਨਵਾਂ ਮੋਸ਼ਨ ਪੋਸਟਰ ਆਇਆ ਸਾਹਮਣੇ, ਸਲਮਾਨ ਖ਼ਾਨ ਦੀ ਸਰਦਾਰੀ ਲੁੱਕ ਤੇ ਦਮਦਾਰ ਡਾਇਲਾਗ ਨੇ ਜਿੱਤਿਆ ਦਰਸ਼ਕਾਂ ਦਾ ਦਿਲ
image source- instagram
ਇਹ ਵੀਡੀਓ ਉਨ੍ਹਾਂ ਨੇ ਆਪਣੇ ਖ਼ਾਸ ਮਿੱਤਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਮੇਰੇ ਪਿਆਰੇ ਮਿੱਤਰ ਮਨਿੰਦਰ @manindersingh2310 ਨੂੰ ਜਿਸਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਦਰਵਾਜ਼ੇ ਖੋਲ੍ਹੇ ਹਨ... especially that of being a #sikh and the meva of #seva Happy Birthday brother ਜਨਮਦਿਨ ਮੁਬਾਰਕ ਭਰਾ...ਚੜ੍ਹਦੀ ਕਲਾ ‘ਚ ਰਹੋ ਹਮੇਸ਼ਾ’। ਇਸ ਵੀਡੀਓ ‘ਚ ਰਣਦੀਪ ਹੁੱਡਾ ਆਪਣੇ ਦੋਸਤ ਦੇ ਨਾਲ ਗੁਰੂ ਘਰ ‘ਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਦੇਖ ਸਕਦੇ ਹੋ ਐਕਟਰ ਰਣਦੀਪ ਜੋ ਕਿ ਲੰਗਰ ਵਾਲੇ ਬਰਤਨ ਧੋਂਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਵੀ ਐਕਟਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।
image source- instagram
ਦੱਸ ਦਈਏ ਰਣਦੀਪ ਹੁੱਡਾ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਦਮ ਦਿਖਾਇਆ ਹੈ । ਹੁਣ ਤੱਕ ਦੇ ਕਰੀਅਰ ‘ਚ ਉਨ੍ਹਾਂ ਨੇ ਕਈ ਤਰ੍ਹਾਂ ਦੇ ਵੱਖ-ਵੱਖ ਰੋਲ ਨੂੰ ਨਿਭਾਇਆ ਹਨ। ਹੁੱਡਾ ਨੇ ਆਪਣੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2001 ਦੀ ਮੀਰਾ ਨਾਇਰ ਦੀ ”ਮਾਨਸੂਨ ਵੈਡਿੰਗ” ਫ਼ਿਲਮ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਰਣਦੀਪ ਨੇ ‘ਵੰਨਸ ਅਪੋਨ ਏ ਟਾਈਮ ਇਨ ਮੁੰਬਈ’, ‘ਜੰਨਤ-2’, ‘ਸਰਬਜੀਤ’, ‘ਸੁਲਤਾਨ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਮੌਨਸੂਨ ਵੇਡਿੰਗ’, ‘ਰੰਗਰਸਿਆ’, ‘ਹਾਈਵੇਅ’ ਵਰਗੀ ਫਿਲਮਾਂ ‘ਚ ਕੰਮ ਕਰ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਸਾਲ 2016 ‘ਚ ਆਈ ਸਰਬਜੀਤ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਦੀ ਚਾਰੇ-ਪਾਸੇ ਸ਼ਲਾਘਾ ਹੋਈ, ਜਿਸ ਕਰਕੇ ਉਨ੍ਹਾਂ ਦੀ ਝੋਲੀ ਕਈ ਅਵਾਰਡਜ਼ ਵੀ ਪਏ। ਅਖੀਰਲੀ ਵਾਰ ਉਹ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ‘ਚ ਨਜ਼ਰ ਆਏ ਸੀ।
View this post on Instagram