Randeep Hooda lost 15 kg weight: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਜਲਦ ਹੀ ਆਪਣੀ ਫਿਲਮ 'ਸੁਤੰਤਰ ਵੀਰ ਸਾਵਰਕਰ' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫਿਲਮ ਵਿੱਚ ਰਣਦੀਪ ਹੁੱਡਾ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦਾ ਕਿਰਾਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜਦੋਂ ਇਸ ਫਿਲਮ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ ਤਾਂ ਰਣਦੀਪ ਨੂੰ ਪਛਾਨਣਾ ਮੁਸ਼ਕਿਲ ਹੋ ਗਿਆ ਸੀ।
Image Source: Instagram
ਫਿਲਮ ਵਿੱਚ ਆਪਣੇ ਇਸ ਕਿਰਦਾਰ ਤੇ ਇਸ ਲੁੱਕ ਨੂੰ ਲੈ ਰਣਦੀਪ ਹੁੱਡਾ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਰਣਦੀਪ ਹੁੱਡਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਬਾਡੀ ਟਰਾਂਸਫਰੇਮਸ਼ਨ 'ਤੇ ਕੰਮ ਕਰਕੇ ਆਪਣੇ ਲੁੱਕ ਨੂੰ ਹੁਬਹੂ ਵੀਰ ਸਾਵਰਕਰ ਦੇ ਕਿਰਦਾਰ ਤੱਕ ਪਹੁੰਚਾਇਆ।
ਆਪਣੇ ਇੱਕ ਬਿਆਨ ਦੇ ਵਿੱਚ ਰਣਦੀਪ ਹੁੱਡਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਰਦਾਰ ਵਿੱਚ ਆਉਣ ਲਈ ਆਪਣਾ ਭਾਰ ਘੱਟ ਕੀਤਾ ਹੈ। ਰਣਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਲਗਭਗ 14-16 ਕਿਲੋ ਭਾਰ ਘਟਾਇਆ ਹੈ ਅਤੇ ਇਸ ਲਈ ਉਹ ਹੋਰ 10 ਕਿਲੋ ਭਾਰ ਘਟਾਉਣ ਦੀ ਯੋਜਨਾ ਬਣਾ ਰਹੇ ਹਨ।
ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦੀ ਬਾਈਓਪਿਕ ਬਾਰੇ ਗੱਲ ਕਰਦੇ ਹੋਏ ਦੱਸਿਆ , " “ਵੀਰ ਸਾਵਰਕਰ ਲਈ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।" ਵੀਰ ਸਾਵਰਕਰ ਦੇ ਜੀਵਨ 'ਤੇ ਬਣ ਰਹੀ ਫਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਹਨ। ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਹਨ।
Image Source: Instagram
ਰਣਦੀਪ ਹੁੱਡਾ ਨੇ ਦੱਸਿਆ ਕਿ ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, 'ਕਈ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਾਰਿਆਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਗਿਆ ਸੀ। ਵਿਨਾਇਕ ਦਾਮੋਦਰ ਸਾਵਰਕਰ ਨੂੰ ਸਭ ਤੋਂ ਵੱਧ ਗਲਤ ਸਮਝਿਆ ਗਿਆ ਸੀ। ਅਜਿਹੇ ਨਾਇਕਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਵੇ।
ਦੱਸ ਦਈਏ ਕਿ ਇਹ ਦੂਜੀ ਵਾਰ ਹੈ ਜਦੋਂ ਰਣਦੀਪ ਨਿਰਮਾਤਾ ਸੰਦੀਪ ਸਿੰਘ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2016 'ਚ ਬਾਇਓਪਿਕ 'ਸਰਬਜੀਤ' 'ਚ ਕੰਮ ਕੀਤਾ ਸੀ। ਰਣਦੀਪ ਨੇ ਕਿਹਾ ਹੈ ਕਿ ਵੀਰ ਸਾਵਰਕਰ ਦਾ ਕਿਰਦਾਰ ਉਨ੍ਹਾਂ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।
Image Source: Instagram
ਹੋਰ ਪੜ੍ਹੋ: ਪੈਰਿਸ 'ਚ ਛੂੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ 'ਮਿਸਿਜ਼ ਕੋਹਲੀ', ਵੇਖੋ ਤਸਵੀਰਾਂ
ਇਸ ਫਿਲਮ ਦੀ ਸ਼ੂਟਿੰਗ ਲੰਡਨ, ਮਹਾਰਾਸ਼ਟਰ ਅਤੇ ਅੰਡੇਮਾਨ ਨਿਕੋਬਾਰ ਵਿੱਚ ਹੋਵੇਗੀ।ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰਨ ਜਾ ਰਹੇ ਹਨ ਅਤੇ ਸੰਦੀਪ ਸਿੰਘ ਪ੍ਰੋਡਿਊਸ ਕਰਨਗੇ। ਫਿਲਮ 'ਚ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ।