Brahmastra song 'Deva-Deva' Out : ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਬੀਰ ਕਪੂਰ ਤੇ ਆਲਿਆ ਭੱਟ ਜਲਦ ਹੀ ਆਪਣੀ ਫਿਲਮ ਬ੍ਰਹਮਾਸਤਰ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹੈ। ਇਸ ਫਿਲਮ ਦਾ ਟ੍ਰੇਲਰ ਤੇ ਇਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਹੁਣ ਇਸ ਫਿਲਮ ਦਾ ਇੱਕ ਹੋਰ ਗੀਤ 'ਦੇਵਾ-ਦੇਵਾ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
Image Source: YouTube
ਬ੍ਰਹਮਾਸਤਰ ਦੇ ਦੂਜਾ ਗੀਤ ਦੇਵਾ-ਦੇਵਾ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਰਣਬੀਰ ਕਪੂਰ ਆਲਿਆ ਭੱਟ ਨੂੰ ਆਪਣੀਆਂ ਸ਼ਕਤੀਆਂ ਬਾਰੇ ਦੱਸ ਰਹੇ ਹਨ। ਆਲਿਆ ਭੱਟ ਨੇ ਇਸ ਗੀਤ ਦੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, "ਰੌਸ਼ਨੀ ਆ ਰਹੀ ਹੈ।
ਫਿਲਮ ਦਾ ਪਹਿਲਾ ਗੀਤ 'ਕੇਸਰੀਆ' ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ। ਹੁਣ ਪ੍ਰਸ਼ੰਸਕ ਇਸ ਫਿਲਮ ਦੇ ਦੂਜੇ ਗੀਤ ਦਾ ਵੀ ਭਰਪੂਰ ਆਨੰਦ ਮਾਣ ਰਹੇ ਹਨ। ਇਸ ਗੀਤ ਦੇ ਟੀਜ਼ਰ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਭਗਵਾਨ ਸ਼ਿਵ ਭਗਵਾਨ ਅੱਗੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।
Image Source: YouTube
ਇਸ ਗੀਤ ਵਿੱਚ ਰਣਬੀਰ ਈਸ਼ਾ ਦਾ ਕਿਰਦਾਰ ਨਿਭਾ ਰਹੀ ਆਲਿਆ ਨੂੰ ਸ਼ਿਵ ਦੀ ਰੌਸ਼ਨੀ ਦਾ ਅਰਥ ਸਮਝਾ ਰਹੇ ਹਨ। ਸ਼ਿਵ ਈਸ਼ਾ ਨੂੰ ਦੱਸਦਾ ਹੈ ਕਿ ਰੌਸ਼ਨੀ ਸਾਡੇ ਸਾਰਿਆਂ ਦੇ ਹਨੇਰੇ ਨਾਲੋਂ ਵੱਡੀ ਸ਼ਕਤੀ ਹੈ, ਜੋ ਇਸ ਜੀਵਨ ਵਿੱਚ ਤਾਕਤ ਭਰ ਦਿੰਦੀ ਹੈ। ਫਿਰ ਈਸ਼ਾ ਸ਼ਿਵ ਨੂੰ ਪੁੱਛਦੀ ਹੈ ਕਿ ਤੁਸੀਂ ਇਹ ਰੋਸ਼ਨੀ ਕਿੱਥੇ ਲੱਭ ਰਹੇ ਹੋ? ਜਿਸ ਤੋਂ ਬਾਅਦ ਵੀਡੀਓ 'ਚ ਰਣਬੀਰ ਅੱਗ ਨਾਲ ਖੇਡਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗੀਤ 'ਦੇਵਾ-ਦੇਵਾ' ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ। ਇਸ ਗੀਤ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਰਿਜੀਤ ਸਿੰਘ ਨੇ ਗਾਇਆ ਹੈ। ਫਿਲਮ ਦਾ ਪਹਿਲਾ ਗੀਤ ਕੇਸਰੀਆ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਸੀ ਅਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ।
Image Source: YouTube
ਹੋਰ ਪੜ੍ਹੋ: ਕ੍ਰਿਤੀ ਸੈਨਨ ਆਪਣੀ ਪਿੱਠ 'ਤੇ ਬਿੱਲੀਆਂ ਬਿਠਾ ਕੇ ਕਸਰਤ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਣਬੀਰ ਕਪੂਰ ਪਹਿਲੀ ਵਾਰ ਪਤਨੀ ਆਲਿਆ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫੈਨਜ਼ ਇਸ ਜੋੜੀ ਨੂੰ ਆਨ ਸਕ੍ਰੀਨ ਦੇਖਣ ਲਈ ਬਹੁਤ ਉਤਸ਼ਾਹਿਤ ਹਨ।