'ਬ੍ਰਹਮਾਸਤਰ' ਦੀ ਰਿਲੀਜ਼ ਤੋਂ ਪਹਿਲਾਂ ਰਣਬੀਰ ਕਪੂਰ ਪਹੁੰਚੇ 'ਲਾਲਬਾਗਚਾ ਰਾਜਾ', ਫਿਲਮ ਦੀ ਸਫਲਤਾ ਲਈ ਲਿਆ ਬੱਪਾ ਦਾ ਆਸ਼ੀਰਵਾਦ

By  Lajwinder kaur September 8th 2022 08:13 PM -- Updated: September 8th 2022 06:52 PM

Ranbir Kapoor and Ayan Mukerji visit Lalbaughcha Raja: ਰਣਬੀਰ ਕਪੂਰ ਅਤੇ ਉਨ੍ਹਾਂ ਦੀ ਪਤਨੀ ਆਲੀਆ ਭੱਟ ਦੀ ਨਵੀਂ ਫਿਲਮ 'ਬ੍ਰਹਮਾਸਤਰ' ਕੱਲ ਭਾਵ 9 ਸਤੰਬਰ, 2022 ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਕਈ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਇਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ।

ਜਿੱਥੇ ਇੱਕ ਪਾਸੇ ਫਿਲਮ ਦੀ ਐਡਵਾਂਸ ਬੁਕਿੰਗ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਫਿਲਮ ਵਿੱਚ ਬਾਈਕਾਟ ਬ੍ਰਹਮਾਸਤਰ ਦਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਭ ਦੇ ਵਿਚਕਾਰ ਫਿਲਮ ਦੇ ਕਲਾਕਾਰ ਰਣਬੀਰ ਕਪੂਰ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਲਾਲਬਾਗਚਾ ਰਾਜਾ ਪਹੁੰਚੇ ਹਨ।

ਹੋਰ ਪੜ੍ਹੋ : ਟ੍ਰੇਨ ਦੇ ਅੰਦਰ ਚਾਕਲੇਟ ਵੇਚ ਰਹੀ ਇਸ ਬਜ਼ੁਰਗ ਔਰਤ ਦਾ ਵੀਡੀਓ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਲੋਕਾਂ ਨੇ ਕਿਹਾ-‘ਮਾਂ ਤੁਝੇ ਸਲਾਮ’

bollywood actor ranbir Image Source :Instagram

'ਬ੍ਰਹਮਾਸਤਰ' ਕੁਝ ਹੀ ਘੰਟਿਆਂ 'ਚ ਰਿਲੀਜ਼ ਹੋਣ ਵਾਲੀ ਹੈ ਅਤੇ ਸਟਾਰ ਕਾਸਟ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਅਤੇ ਘਬਰਾਇਆ ਹੋਇਆ ਹੈ। ਅਜਿਹੇ 'ਚ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਰਣਬੀਰ ਕਪੂਰ ਬੱਪਾ ਦਾ ਆਸ਼ੀਰਵਾਦ ਲੈਣ ਲਈ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਦੇ ਨਾਲ ਲਾਲਬਾਗਚਾ ਰਾਜਾ ਪਹੁੰਚੇ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

inside image of ranbir with director ayan mukherji Image Source :Instagram

ਦੱਸ ਦੇਈਏ ਕਿ ਅਯਾਨ ਅਤੇ ਰਣਬੀਰ ਲੋਕਾਂ ਦੀ ਭੀੜ ਵਿਚਕਾਰ ਆਪਣਾ ਰਸਤਾ ਬਣਾਉਂਦੇ ਹੋਏ ਬੱਪਾ ਕੋਲ ਪਹੁੰਚੇ ਅਤੇ ਆਪਣੀ ਆਉਣ ਵਾਲੀ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਮੰਗਿਆ। ਰਣਬੀਰ ਦੀਆਂ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ 'ਚ ਰਣਬੀਰ ਗਣਪਤੀ ਬੱਪਾ ਦੇ ਚਰਨਾਂ 'ਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ ।

ਦੱਸ ਦਈਏ ਆਲੀਆ ਅਤੇ ਰਣਬੀਰ ਬਹੁਤ ਜਲਦ ਮਾਪੇ ਵੀ ਬਣਨ ਵਾਲੇ ਹਨ। ਜਿਸ ਕਰਕੇ ਇਹ ਕਪਲ ਆਪਣੀ ਪਹਿਲੀ ਪ੍ਰੈਗਨੈਂਸੀ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ।

Image Source :Instagram

 

View this post on Instagram

 

A post shared by Ranbir Kapoor Universe (@ranbirkapooruniverse)

Related Post