Ranbir Kapoor reacts on expecting twins news : ਬਾਲੀਵੁੱਡ ਦੇ ਕਿਊਟ ਕਪਲ ਰਣਬੀਰ ਕਪੂਰ ਅਤੇ ਆਲਿਆ ਭੱਟ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਸੋਸ਼ਲ ਮੀਡੀਆ ਰਾਹੀਂ ਦੋਹਾਂ ਨੇ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਆਲਿਆ ਜੁੜਵਾ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ। ਇਨ੍ਹਾਂ ਖਬਰਾਂ ਨੂੰ ਲੈ ਕੇ ਖ਼ੁਦ ਰਣਬੀਰ ਕਪੂਰ ਨੇ ਸੱਚਾਈ ਦੱਸੀ ਹੈ।
Image Source: Instagram
ਦੱਸ ਦਈਏ ਕਿ ਜਿਵੇਂ ਆਲਿਆ ਭੱਟ ਲੰਡਨ ਤੋਂ ਆਪਣੀ ਹੌਲੀਵੁੱਡ ਫਿਲਮ ਦਾ ਸ਼ੈਡਿਊਲ ਪੂਰਾ ਕਰਕੇ ਭਾਰਤ ਪਰਤੀ ਤਾਂ ਉਸ ਨੂੰ ਪੈਪਰਾਜ਼ੀਸ ਵੱਲੋਂ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਇਸ ਦੌਰਾਨ ਰਣਬੀਰ ਕਪੂਰ ਆਪਣੀ ਪਤਨੀ ਨੂੰ ਲੈਣ ਏਅਰਪੋਰਟ ਪਹੁੰਚੇ ਸਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਹ ਖਬਰਾਂ ਸਨ ਕਿ ਆਲਿਆ ਭੱਟ ਜੁੜਵਾ ਬੱਚਿਆਂ ਨੂੰ ਜਨਮ ਦਵੇਗੀ।
ਹੁਣ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਪੈਪਰਾਜ਼ੀਸ ਰਣਬੀਰ ਕਪੂਰ ਕੋਲੋਂ ਜੁੜਵਾ ਬੱਚਿਆਂ ਬਾਰੇ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਰਣਬੀਰ ਕਪੂਰ ਜੁੜਵਾ ਬੱਚਿਆਂ ਦੇ ਹੋਣ ਬਾਰੇ ਗੱਲ ਕਰਦੇ ਹੋਏ ਤੇ ਸੱਚਾਈ ਦੱਸਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਪੈਪਰਾਜ਼ੀਸ ਵੱਲੋਂ ਰਣਬੀਰ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਦੋ ਸੱਚ ਅਤੇ ਇੱਕ ਝੂਠ ਬੋਲਣਾ ਹੋਵੇਗਾ। ਉਸ ਦੌਰਾਨ ਰਣਬੀਰ ਨੇ ਕਿਹਾ ਸੀ, 'ਮੇਰੇ ਜੁੜਵਾਂ ਬੱਚੇ ਹੋਣ ਵਾਲੇ ਹਨ, ਮੈਂ ਇਕ ਬਹੁਤ ਵੱਡੀ ਮਿਥਿਹਾਸਕ ਫਿਲਮ ਦਾ ਹਿੱਸਾ ਹਾਂ ਅਤੇ ਕੰਮ ਤੋਂ ਲੰਬਾ ਬ੍ਰੇਕ ਲੈ ਰਿਹਾ ਹਾਂ।'
Image Source: Instagram
ਆਪਣੇ ਇਸ ਜਵਾਬ ਦੇ ਨਾਲ ਰਣਬੀਰ ਕਪੂਰ ਨੇ ਫੈਨਜ਼ ਦੇ ਦਿਲਾਂ 'ਚ ਸਵਾਲ ਖੜ੍ਹਾ ਕਰ ਦਿੱਤਾ ਹੈ, ਕੀ ਦੋਵੇਂ ਸੱਚਮੁੱਚ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਹੁਣ ਰਣਬੀਰ ਨੇ ਇਸ 'ਤੇ ਆਪਣੀ ਗੱਲ ਰੱਖੀ ਹੈ। ਰਣਬੀਰ ਨੇ ਕਿਹਾ, 'ਕਿਰਪਾ ਕਰਕੇ ਕੋਈ ਵਿਵਾਦ ਨਾ ਕਰੋ। ਉਨ੍ਹਾਂ ਨੇ ਮੈਨੂੰ 3 ਚੀਜ਼ਾਂ ਬਾਰੇ ਸਵਾਲ ਪੁੱਛਿਆ ਸੀ, ਅਤੇ ਮੈਂ 2 ਸੱਚ ਅਤੇ ਇੱਕ ਝੂਠ। ਹੁਣ ਮੈਂ ਇਹ ਨਹੀਂ ਦੱਸ ਸਕਦਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ।'
ਦੱਸ ਦੇਈਏ ਕਿ ਰਣਬੀਰ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਮਸ਼ੇਰਾ ਦਾ ਕਾਫੀ ਪ੍ਰਮੋਸ਼ਨ ਕਰ ਰਹੇ ਹਨ। ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਰਣਬੀਰ 4 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫਿਲਮ 'ਚ ਰਣਬੀਰ ਦੇ ਨਾਲ ਸੰਜੇ ਦੱਤ ਅਤੇ ਵਾਣੀ ਕਪੂਰ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ 2018 'ਚ ਰਿਲੀਜ਼ ਹੋਈ ਫਿਲਮ ਸੰਜੂ 'ਚ ਨਜ਼ਰ ਆਏ ਸਨ।
Image Source: Instagram
ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨਾਲ ਮਾਣਿਆ ਐਡਵੈਂਚਰ ਗੇਮ ਦਾ ਮਜ਼ਾ, ਵੇਖੋ ਵੀਡੀਓ
ਇਸ ਫਿਲਮ ਤੋਂ ਇਲਾਵਾ ਰਣਬੀਰ ਕਪੂਰ ਫਿਲਮ 'ਬ੍ਰਹਮਾਸਤਰ' ਵਿੱਚ ਵੀ ਲੀਡ ਰੋਲ ਕਰਦੇ ਨਜ਼ਰ ਆਉਣਗੇ। ਇਸ ਦੇ ਵਿੱਚ ਉਨ੍ਹਾਂ ਨਾਲ ਪਤਨੀ ਆਲਿਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ, ਸਾਊਥ ਅਦਾਕਾਰ ਨਾਗਾਅਰਜੁਨ ਆਦਿ ਸ਼ਾਮਲ ਹਨ। ਫਿਲਮ ਫਿਲਮ 'ਬ੍ਰਹਮਾਸਤਰ' ਦਾ ਪਹਿਲਾਂ ਭਾਗ ਇਸ ਸਾਲ 9 ਸਤੰਬਰ ਮਹੀਨੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।