ਰਣਬੀਰ ਕਪੂਰ ਨੇ ਇਸ ਹਾਲੀਵੁੱਡ ਸਟਾਰ ਨੂੰ ਸਤਿਕਾਰ ਦਿੰਦੇ ਹੋਏ ਚੁੰਮੇ ਸੀ ਪੈਰ, ਅਨਿਲ ਕਪੂਰ ਨੇ ਦਿੱਤਾ ਅਜਿਹਾ ਸਨਮਾਨ
Lajwinder kaur
August 17th 2022 05:34 PM --
Updated:
August 17th 2022 04:37 PM
Ranbir Kapoor kissed Robert de Niro’s knee: ਬਾਲੀਵੁੱਡ ਸਿਤਾਰਿਆਂ ਨਾਲ ਸੈਲਫੀ ਕੌਣ ਨਹੀਂ ਲੈਣਾ ਚਾਹੁੰਦਾ? ਹਰ ਬਾਲੀਵੁੱਡ ਅਤੇ ਟੀਵੀ ਸਟਾਰ ਦੇ ਕਰੋੜਾਂ ਪ੍ਰਸ਼ੰਸਕ ਹਨ ਜੋ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ ਅਤੇ ਉਸ ਦੇ ਆਟੋਗ੍ਰਾਫ ਲੈਣਾ ਚਾਹੁੰਦੇ ਹਨ। ਹਾਲਾਂਕਿ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਬਾਲੀਵੁੱਡ ਸਿਤਾਰੇ ਕਿਸੇ ਸੈਲੀਬ੍ਰਿਟੀ ਲਈ ਦੀਵਾਨੇ ਹੁੰਦੇ ਨਜ਼ਰ ਆਉਂਦੇ ਹਨ ਅਤੇ ਉਹ ਵੀ ਕਲਾਕਾਰ ਤੋਂ ਫੈਨ ਬਣ ਕੇ ਇਨ੍ਹਾਂ ਪਲਾਂ ਦਾ ਲੁਤਫ ਲੈਂਦੇ ਹਨ। ਅੱਜ ਹਾਲੀਵੁੱਡ ਦੇ ਸੁਪਰਸਟਾਰ ਰਾਬਰਟ ਡੀ ਨੀਰੋ ਦਾ ਜਨਮਦਿਨ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸਿਤਾਰੇ ਉਨ੍ਹਾਂ ਲਈ ਬਹੁਤ ਸਤਿਕਾਰ ਅਤੇ ਪਿਆਰ ਕਰਦੇ ਹਨ।