ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਮਸ਼ੇਰਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਪਹਿਲੀ ਵਾਰ ਕਿਸੇ ਫਿਲਮ 'ਚ ਉਸ ਦਾ ਇੰਨਾ ਸ਼ਾਨਦਾਰ ਲੁੱਕ ਦੇਖਣ ਨੂੰ ਮਿਲਿਆ ਹੈ। ਫਿਲਮ ਦੇ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋ ਗਏ।
ਫਿਲਮ 'ਸ਼ਮਸ਼ੇਰਾ' ਰਣਬੀਰ ਕਪੂਰ ਦੇ ਕਰੀਅਰ ਦੀ ਪਹਿਲੀ ਐਕਸ਼ਨ ਐਂਟਰਟੇਨਰ ਫਿਲਮ ਹੋਵੇਗੀ। ਫਿਲਮ 'ਸ਼ਮਸ਼ੇਰਾ' 'ਚ ਰਣਬੀਰ ਕਪੂਰ ਦੇ ਲੁੱਕ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਫੈਨਜ਼ ਵਿੱਚ ਫਿਲਮ ਦਾ ਉਤਸ਼ਾਹ ਵੇਖ ਕੇ ਰਣਬੀਰ ਕਪੂਰ ਖਾਸ ਤੌਰ 'ਤੇ ਖੁਸ਼ ਹੋਣਗੇ ਪਰ ਅਭਿਨੇਤਾ ਦੀ ਇਹ ਖੁਸ਼ੀ ਆਪਣੇ ਪਿਤਾ ਰਿਸ਼ੀ ਕਪੂਰ ਤੋਂ ਬਿਨਾਂ ਅਧੂਰੀ ਹੈ। ਇਸ ਫਿਲਮ ਨੂੰ ਦੇਖਣ ਲਈ ਰਣਬੀਰ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ 'ਚ ਨਹੀਂ ਹਨ।
ਰਣਬੀਰ ਕਪੂਰ ਨੇ ਆਪਣੇ ਕਰੀਅਰ ਦੀ ਜ਼ਿਆਦਾਤਰ ਫਿਲਮਾਂ ਦੇ ਵਿੱਚ ਬੇਹੱਦ ਸਾਧਾਰਨ ਕਿਰਦਾਰ ਅਦਾ ਕੀਤੇ ਹਨ। ਜਿਸ ਕਾਰਨ ਉਸ ਦੀ ਇਮੇਜ ਚਾਕਲੇਟੀ ਜਾਂ ਬੱਬਲੀ ਮੁੰਡੇ ਦੀ ਰਹੀ ਹੈ, ਹਾਲਾਂਕਿ ਸੰਜੂ ਤੋਂ ਬਾਅਦ ਇਹ ਇਮੇਜ਼ ਬਦਲ ਗਿਆ ਹੈ ਪਰ ਹੁਣ ਜਦੋਂ ਉਹ ਐਕਸ਼ਨ ਹੀਰੋਜ਼ ਦੀ ਇਮੇਜ ਬਣਾਉਣ ਲਈ ਤਿਆਰ ਹਨ, ਤਾਂ ਅਦਾਕਾਰ ਨੂੰ ਆਪਣੇ ਪਿਤਾ ਦੀ ਯਾਦ ਆਉਂਦੀ ਹੈ। ਅਜਿਹੇ ਵਿੱਚ ਰਣਬੀਰ ਕਪੂਰ ਦਾ ਮੰਨਣਾ ਹੈ ਕਿ ਜੇਕਰ ਰਿਸ਼ੀ ਕਪੂਰ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ। ਸ਼ਮਸ਼ੇਰਾ ਲੁੱਕ ਵਿੱਚ ਰਣਬੀਰ ਨੂੰ ਦੇਖ ਕੇ ਬਹੁਤ ਖੁਸ਼ ਹਾਂ, ਕਿਉਂਕਿ ਉਹ ਹਮੇਸ਼ਾ ਚਾਹੁੰਦੇ ਸੀ ਕਿ ਉਨ੍ਹਾਂ ਦਾ ਬੇਟਾ ਅਜਿਹਾ ਕਿਰਦਾਰ ਨਿਭਾਵੇ ਜੋ ਦੇਸ਼ ਭਰ ਦੇ ਦਰਸ਼ਕਾਂ ਨਾਲ ਜੁੜ ਸਕੇ।
ਹੋਰ ਪੜ੍ਹੋ: ਡਾਂਸਰ ਤੋਂ ਬਾਅਦ ਡਾਕਟਰ ਬਣੀ ਸਪਨਾ ਚੌਧਰੀ, ਕਿਹਾ ਮੁਫਤ ਕਰਵਾਵੇਗੀ ਮਰੀਜ਼ਾਂ ਦਾ ਇਲਾਜ਼
ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, 'ਕਾਸ਼ ਮੇਰੇ ਪਿਤਾ ਜੀ ਇਹ ਫਿਲਮ ਦੇਖਣ ਲਈ ਜ਼ਿੰਦਾ ਹੁੰਦੇ'। ਉਹ ਹਮੇਸ਼ਾ ਆਪਣੀ ਆਲੋਚਨਾ ਬਾਰੇ ਇਮਾਨਦਾਰ ਰਹੇ ਹਨ। ਜੇਕਰ ਉਨ੍ਹਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਤਾਂ ਉਹ ਉਸ ਦੀ ਤਾਰੀਫ ਕਰਦੇ ਅਤੇ ਜੇਕਰ ਉਨ੍ਹਾਂ ਨੂੰ ਕੋਈ ਚੀਜ਼ ਪਸੰਦ ਨਹੀਂ ਹੈ ਤਾਂ ਉਸ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੇ। ਖਾਸ ਕਰਕੇ ਮੇਰੇ ਕੰਮ ਨਾਲ ਜੁੜੀ ਹੋਈ। ਇਹ ਅਫ਼ਸੋਸ ਦੀ ਗੱਲ ਹੈ ਕਿ ਉਹ ਇਸ ਨੂੰ ਦੇਖਣ ਲਈ ਸਾਡੇ ਨਾਲ ਮੌਜੂਦ ਨਹੀਂ ਹਨ।