ਫ਼ਿਲਮ ਲਾਲ ਸਿੰਘ ਚੱਢਾ ਦੇ ਸਮਰਥਨ 'ਚ ਆਏ ਪੰਜਾਬੀ ਐਕਟਰ ਰਾਣਾ ਰਣਬੀਰ, ਪੋਸਟ ਕੇ ਆਮਿਰ ਖ਼ਾਨ ਦੀ ਕੀਤੀ ਤਾਰੀਫ਼

Rana Ranbir Support Laal Singh Chaddha Movie: ਬਾਲੀਵੁੱਡ ਐਕਟਰ ਆਮਿਰ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਜੋ ਕਿ ਏਨੀਂ ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ। ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ 4 ਸਾਲ ਬਾਅਦ ਲਾਲ ਸਿੰਘ ਚੱਢਾ ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ।
ਆਮਿਰ ਖ਼ਾਨ ਅਜਿਹੇ ਐਕਟਰ ਨੇ ਜਿਨ੍ਹਾਂ ਦੀਆਂ ਫ਼ਿਲਮਾਂ ਦੀ ਲੋਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ। ਪਰ ਇਸ ਵਾਰ ਮਾਹੌਲ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ। ਹਰ ਪਾਸੇ ਬਾਈਕਾਟ ਲਾਲ ਸਿੰਘ ਚੱਢਾ ਟ੍ਰੈਂਡ ਕਰ ਰਿਹਾ ਹੈ। ਜਿਸ ਨੂੰ ਲੈ ਕੇ ਆਮਿਰ ਖ਼ਾਨ ਦੇ ਚਾਹੁਣ ਵਾਲੇ ਨਿਰਾਸ਼ ਹਨ। ਅਜਿਹੇ 'ਚ ਪੰਜਾਬੀ ਕਲਾਕਾਰ ਆਮਿਰ ਖ਼ਾਨ ਦੇ ਸਮਰਥਨ ਚ ਆਏ ਨੇ। ਜੀ ਹਾਂ ਪੰਜਾਬੀ ਐਕਟਰ ਰਾਣਾ ਰਣਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਇਸ ਫ਼ਿਲਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਨੇ।
ਹੋਰ ਪੜ੍ਹੋ : ਬਹੁਤ ਜਲਦ ਆ ਰਿਹਾ ਹੈ ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਟ੍ਰੇਲਰ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼
ਰਾਣਾ ਰਣਬੀਰ ਨੇ ਫ਼ਿਲਮ ਲਾਲ ਸਿੰਘ ਚੱਢਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਇਸ ਫ਼ਿਲਮ ਦੇ ਪੰਜਾਬੀ ‘ਚ ਡਾਇਲਾਗ ਲਿਖਣ ਲਈ ਜਦ ਪਹਿਲੀ ਵਾਰ
ਆਮਿਰ ਭਾਅ ਜੀ ਨਾਲ virtual ਗੱਲਬਾਤ ਹੋਈ ਤਦ ਮੈਂ ਗੋਆ ਸ਼ੂਟਿੰਗ ਕਰ ਰਿਹਾ ਸੀ। ਸ਼ੂਟਿੰਗ ਦੇ ਖ਼ਤਮ ਹੁੰਦਿਆ ਹੀ ਮੈਂ ਮੁੰਬਈ ਜਾਣਾ ਸੀ। ਮੇਰੇ ਅੰਦਰ ਥੋੜੀ ਥੋੜੀ ਖੁਸ਼ੀ ਨੱਚ ਰਹੀ ਸੀ ਪਰ ਕਾਹਲ ਕੋਈ ਨਹੀਂ ਸੀ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਆਮ ਦਿਨਾਂ ਵਾਂਗ ਹੀ ਸੀ। ਕਿਉਂ? ਇਸ ਦਾ ਜਵਾਬ ਆਮਿਰ ਭਾਅ ਜੀ ਨਾਲ ਕਈ ਹਫਤੇ ਬਿਤਾ ਕਿ ਮਿਲਿਆ। ਖਾਨ ਸਾਹਬ ਸ਼ਾਂਤ, ਕਿਰਤੀ, ਸਿਰੜੀ, ਅਸਲ ਸਰੋਤਾ ਤੇ ਅਨੁਸ਼ਾਸਨ ਦੀ ਮਿਸਾਲ ਹਨ। ਇੰਤਜ਼ਾਰ ਹੈ ਫ਼ਿਲਮ ਦਾ... #supportLaalSinghChaddha #amirkhan’। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਰਾਣਾ ਰਣਬੀਰ ਨੂੰ ਮੁਬਾਰਕਾਂ ਦੇ ਰਹੇ ਹਨ।
ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਫ਼ਿਲਮ ‘ਚ ਆਮਿਰ ਖ਼ਾਨ ਇੱਕ ਸਰਦਾਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਜਦੋਂਕਿ ਕਰੀਨਾ ਕਪੂਰ ਵੀ ਇੱਕ ਪੰਜਾਬੀ ਕੁੜੀ ਦੇ ਕਿਰਦਾਰ ‘ਚ ਨਜ਼ਰ ਆਏਗੀ। ਲਾਲ ਸਿੰਘ ਚੱਢਾ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਲਾਲ ਸਿੰਘ ਚੱਢਾ ਫ਼ਿਲਮ ਸਾਲ 1994 ‘ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਜੋ ਕਿ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।