ਰਾਣਾ ਰਣਬੀਰ ਅਜਿਹੇ ਕਲਾਕਾਰ ਨੇ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਰਾਣਾ ਰਣਬੀਰ ਪੰਜਾਬੀ ਇੰਡਸਟਰੀ ਦੇ ਉਹ ਹਰਮਨ ਪਿਆਰੇ ਸਿਤਾਰੇ ਹਨ, ਜਿਹਨਾਂ ਬਿਨਾਂ ਕੋਈ ਵੀ ਫ਼ਿਲਮ ਸੰਪੂਰਨ ਨਹੀਂ ਹੋ ਸਕਦੀ ਹੈ। ਰਾਣਾ ਰਣਬੀਰ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ, ਅਤੇ ਸਮੇਂ-ਸਮੇਂ 'ਤੇ ਆਪਣੇ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਰਾਣਾ ਰਣਬੀਰ ਆਪਣੀ ਕਲਮ ਤੋਂ ਕੁਝ ਨਾ ਕੁਝ ਲਿਖ ਕੇ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
#ranaranbir #zindgizindabad
A post shared by Rana Ranbir (@officialranaranbir) on Mar 23, 2019 at 8:36pm PDT
ਹੋਰ ਵੇਖੋ:ਕਿਸ ਦੀਆਂ ਨੀਂਦਰਾਂ ਉਡਾ ਰਹੇ ਨੇ ਬੱਬਲ ਰਾਏ
ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਸ਼ਾਨਦਾਰ ਮੈਸਜ਼ ਨੂੰ ਸ਼ੇਅਰ ਕੀਤੀ ਹੈ। ਉਹਨਾਂ ਨੇ ਆਪਣੇ ਫੈਨਜ਼ ਨੂੰ ਦੱਸਿਆ ਹੈ ਕਿ ਕਿਵੇਂ ਜ਼ਿੰਦਗੀ ਨੂੰ ਖੂਬਸੂਰਤੀ ਦੇ ਨਾਲ ਜਿਓ ਸਕਦੇ ਹੋ। ਉਹਨਾਂ ਨੇ ਉੜੇ ਤੋਂ ਲੈ ਕੇ ਹਾਹੇ ਤੱਕ ਬਣਾਏ ਵਾਕਾਂ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਲਿਖਿਆ ਹੈ। ਇਹਨਾਂ ਵਾਕਾਂ ਦੀ ਵਰਤੋਂ ਕਰਕੇ ਇਨਸਾਨ ਆਪਣੇ ਸੁਭਾਅ ਅਤੇ ਸੋਚ ਨੂੰ ਸਹੀ ਕਰਕੇ ਜ਼ਿੰਦਗੀ ਨੂੰ ਬਹਿਤਰ ਬਿਤਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਰ ਪੋਸਟ ਦੀ ਤਰ੍ਹਾਂ ਇਸ ਪੋਸਟ ਉੱਤੇ ਵੀ ਜ਼ਿੰਦਗੀ ਜ਼ਿੰਦਾਬਾਦ ਲਿਖਿਆ ਹੈ।
View this post on Instagram
#manjebistre @gippygrewal
A post shared by Rana Ranbir (@officialranaranbir) on Mar 21, 2019 at 10:03pm PDT
ਹਾਲ ਹੀ ‘ਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ‘ਪੀਟੀਸੀ ਪੰਜਾਬੀ ਫ਼ਿਲਮ ਆਵਰਡਸ 2019’ ‘ਚ ਰਾਣਾ ਰਣਬੀਰ ਨੂੰ ਅਸੀਸ ਮੂਵੀ ਲਈ ਸਨਮਾਨਿਤ ਕੀਤਾ ਗਿਆ ਹੈ। ਜੇ ਗੱਲ ਕਰੀਏ ਰਾਣਾ ਰਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਗਿੱਪੀ ਗਰੇਵਾਲ ਦੀ ਮੂਵੀ ‘ਮੰਜੇ ਬਿਸਤਰੇ 2’, ‘ਡਾਕਾ’ ਮੂਵੀ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਆਪਣੇ ਅਭਿਨੈ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।