ਰਾਣਾ ਜੰਗ ਬਹਾਦਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੇ ਫ਼ਿਲਮੀ ਸਫ਼ਰ ਬਾਰੇ

By  Shaminder June 18th 2022 10:39 AM

ਅਦਾਕਾਰ ਰਾਣਾ ਜੰਗ ਬਹਾਦਰ (Rana Jung Bahadur) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮਿਕ, ਸੰਜੀਦਾ ਜਾਂ ਫਿਰ ਵਿਲੇਨ ਦਾ ਕਿਰਦਾਰ ਨਿਭਾੳਣਾ ਹੋਵੇ ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ ।ਅੱਜ ਕੱਲ੍ਹ ਉਹ ਜਿਆਦਾਤਰ ਪੰਜਾਬੀ ਫ਼ਿਲਮਾਂ ‘ਚ ਨਜਰ ਆਉਂਦੇ ਨੇ । ਹਾਲਾਂਕਿ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

Rana jang Bhadur , image From google

ਹੋਰ ਪੜ੍ਹੋ : ਕੁਦਰਤ ਦੇ ਨਜਾਰਿਆਂ ਦਾ ਅਨੰਦ ਮਾਣਦੇ ਨਜਰ ਆਏ ਦਿਲਜੀਤ ਦੋਸਾਂਝ, ਵੇਖੋ ਵੀਡੀਓ

ਉਨ੍ਹਾਂ ਦੇ ਫ਼ਿਲਮੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਹਿਲੀ ਫ਼ਿਲਮ ਜੀਜਾ ਸਾਲੀ ਸੀ ਜੋ ਕਿ ਮੁੰਬਈ 'ਚ ਬਣੀ ਸੀ ਅਤੇ ਇਹ ਫ਼ਿਲਮ ਸਾਢੇ ਚਾਰ ਲੱਖ 'ਚ ਬਣੀ ਸੀ ।ਰਾਣ ਜੰਗ ਬਹਾਦਰ ੧੯੭੯ਤੋਂ ਲੈ ਕੇ ਹੁਣ ਤੱਕ ਰੈਗੁਲਰ ਫ਼ਿਲਮਾਂ ਕਰ ਰਹੇ ਹਨ ।

Rana jang Bhadur ,,- image From google

ਹੋਰ ਪੜ੍ਹੋ : ਹੁਣ ਗਗਨ ਕੋਕਰੀ ਨੇ ਕਿਸ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ ‘ਜੇ ਉਸ ਦੇ ਜਿਉਂਦੇ ਜੀ ਬੁਰਾ ਨਹੀਂ ਕਿਹਾ ਤਾਂ ਪੂਰਾ ਹੱਕ ਆ ਕਿ ਉਸਦੇ ਗੀਤ ਗਾਓ’

ਪਰ ਅੱਜ ਤੱਕ ਅਵਾਰਡ ਤਾਂ ਦੂਰ ਦੀ ਗੱਲ ਉਨ੍ਹਾਂ ਦਾ ਨੋਮੀਨੇਸ਼ਨ ਤੱਕ ਕਦੇ ਨਹੀਂ ਹੋਇਆ । ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਗੱਲ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ।ਹਿੰਦੀ ਫ਼ਿਲਮਾਂ 'ਚ ਪਿਛਲੇ ਕੁਝ ਸਾਲਾਂ ਤੋਂ ਉਹ ਘੱਟ ਦਿਖਾਈ ਦੇ ਰਹੇ ਨੇ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਹਨ । ਇਸ ਦਾ ਕਾਰਨ ਵੀ ਰਾਣਾ ਜੰਗ ਬਹਾਦਰ ਨੇ ਦੱਸਿਆ ਹੈ ।

Rana jang Bhadur , image from google

ਕਿਉਂਕਿ ਜਦੋਂ ਉਹ ਕੋਈ ਹਿੰਦੀ ਫ਼ਿਲਮਾਂ ਕਰਦਾ ਹੈ ਤਾਂ ਉਸ 'ਚ ਡੇਟਸ ਕਲੈਸ਼ ਹੋਣ ਦਾ ਡਰ ਰਹਿੰਦਾ ਹੈ ਪਰ ਪੰਜਾਬੀ ਫ਼ਿਲਮ ਇੰਡਸਟਰੀ 'ਚ ਅਜਿਹਾ ਨਹੀਂ ਹੈ ਪੰਜਾਬੀ ਇੰਡਸਟਰੀ 'ਚ ਡੇਟਸ ਅਡਜਸਟ ਹੋ ਜਾਂਦੀਆਂ ਹਨ ।'ਜੱਗਾ ਜਿਉਂਦਾ ਏ' ,ਡਿਸਕੋ ਸਿੰਘ, 'ਅੱਜ ਦੇ ਰਾਂਝੇ' ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਯਾਦਗਾਰ ਕਿਰਦਾਰ ਰਾਣਾ ਜੰਗ ਬਹਾਦਰ ਨੇ ਨਿਭਾਏ ਹਨ ।

 

Related Post