'ਰਾਮ ਤੇਰੀ ਗੰਗਾ ਮੈਲੀ' ਫ਼ਿਲਮ ਦੀ ਹੀਰੋਇਨ ਮੰਦਾਕਿਨੀ 26 ਸਾਲ ਬਾਅਦ ਅਦਾਕਾਰੀ ਦੇ ਖੇਤਰ ‘ਚ ਕਰਨ ਜਾ ਰਹੀ ਹੈ ਵਾਪਸੀ

ਅਦਾਕਾਰਾ ਮੰਦਾਕਿਨੀ ਨੂੰ ਰਾਜ ਕਪੂਰ ਦੀ ਖੋਜ ਮੰਨਿਆ ਜਾਂਦਾ ਹੈ। ਉਹ 1985 'ਚ ਆਈ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' 'ਚ ਰਾਜੀਵ ਕਪੂਰ ਦੇ ਨਾਲ ਨਜ਼ਰ ਆਈ ਸੀ। ਲੋਕ ਇਸ ਫ਼ਿਲਮ 'ਚ ਉਸ ਦੀ ਮਾਸੂਮੀਅਤ ਅਤੇ ਖੂਬਸੂਰਤੀ ਦੇ ਕਾਇਲ ਹੋ ਗਏ ਸਨ। ਇਸ ਫ਼ਿਲਮ ਨਾਲ ਉਹ ਰਾਤੋ-ਰਾਤ ਸਟਾਰ ਬਣ ਗਈ।
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਨਜ਼ਰ ਆਈ ਲਹਿੰਗਾ-ਚੋਲੀ 'ਚ ਬੇਹੱਦ ਖ਼ੂਬਸੂਰਤ, ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਹਾਲਾਂਕਿ, ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਫ਼ਿਲਮਾਂ ਤੋਂ ਦੂਰ ਕਰ ਲਿਆ ਅਤੇ ਹੁਣ 26 ਸਾਲਾਂ ਬਾਅਦ ਮੰਦਾਕਿਨੀ ਨੇ ਵਾਪਸੀ ਕੀਤੀ ਹੈ। ਮੰਦਾਕਿਨੀ ਨੇ ਦੱਸਿਆ ਕਿ ਉਹ ਵਾਪਸੀ ਤੋਂ ਬਹੁਤ ਖੁਸ਼ ਹੈ ਅਤੇ ਉਸਨੇ ਇਹ ਫੈਸਲਾ ਆਪਣੇ ਬੇਟੇ ਰਾਬਿਲ ਠਾਕੁਰ ਲਈ ਲਿਆ ਹੈ। ਉਹ ਸਾਜਨ ਅਗਰਵਾਲ ਦੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ।
ਇਹ ਗੀਤ ਇੱਕ ਮਾਂ ਦੇ ਜਜ਼ਬਾਤ ਬਾਰੇ ਹੈ, ਜਿਸ ਦਾ ਟਾਈਟਲ 'ਮਾਂ ਓ ਮਾਂ' ਹੈ। ਇਸ ਮਿਊਜ਼ਿਕ ਵੀਡੀਓ 'ਚ ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ। ਗੀਤ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋਵੇਗੀ। ਮੰਦਾਕਿਨੀ ਰਾਮ ਤੇਰੀ ਗੰਗਾ ਮੈਲੀ ਤੋਂ ਬਾਅਦ, ਉਹ 'ਡਾਂਸ ਡਾਂਸ', 'ਲਡਾਈ', 'ਕਹਾਂ ਹੈ ਕਾਨੂੰਨ', 'ਨਾਗ ਨਾਗਿਨ', 'ਪਿਆਰ ਕੇ ਨਾਮ ਕੁਰਬਾਨ', 'ਪਿਆਰ ਕਰਨ ਦੇਖੋ' ਵਰਗੀਆਂ ਕਈ ਸਫਲ ਫ਼ਿਲਮਾਂ ਵਿੱਚ ਨਜ਼ਰ ਆਈ। ਮੰਦਾਕਿਨੀ ਆਖਰੀ ਵਾਰ ਗੋਵਿੰਦਾ, ਆਦਿਤਿਆ ਪੰਚੋਲੀ ਅਤੇ ਨੀਲਮ ਕੋਠਾਰੀ ਨਾਲ 1996 'ਚ ਫ਼ਿਲਮ 'ਜੋਰਦਾਰ' 'ਚ ਨਜ਼ਰ ਆਈ ਸੀ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਮਜ਼ੇਦਾਰ ਟੀਜ਼ਰ ਸਾਂਝਾ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ
ਦੱਸ ਦੇਈਏ ਕਿ ਮੰਦਾਕਿਨੀ ਨੇ ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਵਿੱਚ ਪਤਲੀ ਸਾੜ੍ਹੀ ਪਾ ਕੇ ਹੰਗਾਮਾ ਮਚਾ ਦਿੱਤਾ ਸੀ। ਉਸ ਸਮੇਂ ਕਿਸੇ ਅਭਿਨੇਤਰੀ ਲਈ ਇਹ ਵੱਡੀ ਗੱਲ ਸੀ। 90 ਦੇ ਦਹਾਕੇ ਦੀ ਇਸ ਅਦਾਕਾਰਾ ਦਾ ਨਾਂ ਦਾਊਦ ਇਬਰਾਹਿਮ ਨਾਲ ਜੁੜਿਆ ਹੋਇਆ ਸੀ। ਉਹਨਾਂ ਨੇ ਕੁਝ ਵਿਵਾਦਾਂ ਕਰਕੇ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪਰ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ । ਬਾਅਦ ਵਿੱਚ ਉਨ੍ਹਾਂ ਨੇ ਵਿਆਹ ਕਰ ਲਿਆ ਅਤੇ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ। ਉਸ ਦਾ ਇੱਕ ਪੁੱਤਰ ਅਤੇ ਧੀ ਹੈ।
View this post on Instagram