Rakhi's husband Adil arrested: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਦੁਰਾਨੀ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਦਾਕਾਰ ਨੇ ਲਾਏ ਗੰਭੀਰ ਇਲਜ਼ਾਮ

By  Pushp Raj February 7th 2023 03:08 PM

Rakhi Sawant's husband Adil Khan arrested: ਬਿੱਗ ਬੌਸ ਫੇਮ ਤੇ ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਗਈਆਂ ਹਨ। ਪਹਿਲਾ ਆਦਿਲ ਖ਼ਾਨ ਨਾਲ ਵਿਆਹ ਕਵਾਉਣਾ, ਉਸ ਤੋਂ ਬਾਅਦ ਰਾਖੀ ਦੀ ਮਾਂ ਦਾ ਬਿਮਾਰ ਪੈਣਾ ਤੇ ਦਿਹਾਂਤ ਅਤੇ ਹੁਣ ਆਦਿਲ ਤੇ ਰਾਖੀ ਦੇ ਵਿਆਹ ਨੂੰ ਲੈ ਕੇ ਚੱਲ ਰਹੀ ਸਮੱਸਿਆਵਾਂ। ਹਾਲ ਹੀ ਵਿੱਚ ਰਾਖੀ ਤੇ ਆਦਿਲ ਨਾਲ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਰਾਖੀ ਦੇ ਪਤੀ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

image source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਰਾਖੀ ਸਾਵੰਤ ਨੇ ਪਤੀ ਆਦਿਲ ਖ਼ਾਨ ਦੁਰਾਨੀ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਅਭਿਨੇਤਰੀ ਦੀ ਸ਼ਿਕਾਇਤ 'ਤੇ ਮੁੰਬਈ ਦੀ ਓਸ਼ੀਵਾਰਾ ਪੁਲਿਸ ਨੇ ਆਦਿਲ ਖ਼ਾਨ ਦੁਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਰਾਖੀ ਦੀ ਸ਼ਿਕਾਇਤ 'ਤੇ ਮੁੰਬਈ ਦੀ ਓਸ਼ੀਵਾਰਾ ਪੁਲਿਸ ਨੇ ਆਦਿਲ ਖਾਨ ਖਿਲਾਫ ਇਹ ਕਾਰਵਾਈ ਕੀਤੀ ਹੈ।

ਰਾਖੀ ਸਾਵੰਤ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਆਦਿਲ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ।

image source: Instagram

ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਰਾਖੀ ਲਗਾਤਾਰ ਪੈਪਰਾਜ਼ੀਸ ਦੇ ਸਾਹਮਣੇ ਆ ਕੇ ਆਦਿਲ ਦੇ ਐਕਸਟਰਾ ਮੈਰੀਟੀਅਲ ਅਫੇਅਰਸ ਤੇ ਉਸ ਨੂੰ ਛੱਡਣ ਬਾਰੇ ਗੱਲ ਕਰ ਰਹੀ ਹੈ। ਰਾਖੀ ਨੇ ਬੀਤੇ ਦਿਨੀਂ ਇੱਕ ਯੂਟਿਊਬਰ ਦੇ ਚੈਨਲ ਉੱਤੇ ਇਹ ਬਿਆਨ ਦਿੱਤਾ ਕਿ ਆਦਿਲ ਨੇ ਉਸ ਨੂੰ ਕੰਗਾਲ ਕਰ ਦਿੱਤਾ ਹੈ, ਜਿਸ ਕਾਰਨ ਉਹ ਆਪਣੀ ਮਾਂ ਦਾ ਸਹੀ ਤਰੀਕੇ ਨਾਲ ਇਲਾਜ ਨਾਂ ਕਰਵਾ ਸਕੀ ਤੇ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਰਾਖੀ ਨੇ ਆਦਿਲ ਨੂੰ ਆਪਣੀ ਮਾਂ ਦਾ ਕਾਤਲ ਦੱਸਦੇ ਹੋਏ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ।

image source: Instagram

ਹੋਰ ਪੜ੍ਹੋ: B Praak Birthday : ਐਮੀ ਵਿਰਕ ਤੇ ਅਫਸਾਨਾ ਖ਼ਾਨ ਨੇ ਪੋਸਟ ਸ਼ੇਅਰ ਕਰ ਬੀ ਪਰਾਕ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

ਰਾਖੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਉਹ ਬਿੱਗ ਬੌਸ ਮਰਾਠੀ ਦੇ ਵਿੱਚ ਗਈ ਸੀ ਤਾਂ ਆਦਿਲ ਨੇ ਉਸ ਨੂੰ ਧੋਖਾ ਦਿੱਤਾ ਹੈ ਤੇ ਹੋਰਨਾਂ ਕਈ ਕੁੜੀਆਂ ਨਾਲ ਅਫੇਅਰ ਕੀਤਾ। ਉਹ ਅਦਿਲ ਦੇ ਖਿਲਾਫ ਜ਼ਰੂਰ ਕਾਨੂੰਨੀ ਕਾਰਵਾਈ ਕਰੇਗੀ। ਰਾਖੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਆਪਣੇ ਹੱਕ ਦੀ ਲੜਾਈ ਲੜਦੀ ਰਹੇਗੀ।

 

View this post on Instagram

 

A post shared by Instant Bollywood (@instantbollywood)

Related Post