ਰਾਖੀ ਸਾਵੰਤ ਦੇ ਵਿਆਹ ਦੀਆਂ ਖ਼ਬਰਾਂ ਤੋਂ ਭੜਕਿਆ ਦੀਪਕ ਕਲਾਲ,ਦਿੱਤੀ ਇਸ ਤਰ੍ਹਾਂ ਦੀ ਧਮਕੀ
ਵਿਵਾਦਾਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਹੀ ਇੱਕ ਐੱਨਆਰਆਈ ਨਾਲ ਵਿਆਹ ਰਚਾਇਆ ਹੈ । ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ । ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਰਾਖੀ ਦੇ ਦੋਸਤ ਦੀਪਕ ਕਲਾਲ ਬੁਰੀ ਤਰ੍ਹਾਂ ਭੜਕ ਗਿਆ ਹੈ ਅਤੇ ਉਸ ਨੂੰ ਰਾਖੀ ਦੇ ਵਿਆਹ ਤੇ ਏਨਾ ਗੁੱਸਾ ਆਇਆ ਕਿ ਉਸ ਨੇ ਰਾਖੀ ਸਾਵੰਤ ਤੋਂ ਆਪਣੇ ਚਾਰ ਕਰੋੜ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਹੈ ।
ਹੋਰ ਵੇਖੋ :ਰਾਖੀ ਸਾਵੰਤ ਨੇ ਆਪਣੇ ਵਿਆਹ ਦੀਆਂ ਖ਼ਬਰਾਂ ‘ਤੇ ਲਗਾਈ ਮੋਹਰ, ਦੱਸਿਆ ਕਿਸ ਤਰ੍ਹਾਂ ਫੋਨ ‘ਤੇ ਸ਼ੁਰੂ ਹੋਈ ਲਵ ਸਟੋਰੀ
https://www.instagram.com/p/B1HLP3vnz7G/
ਦੀਪਕ ਕਹਿ ਰਿਹਾ ਹੈ ਕਿ "ਪੂਰੇ ਚਾਰ ਕਰੋੜ ਮੈਂ ਤੈਨੂੰ ਗਿਣ ਕੇ ਦਿੱਤੇ ਜੇ ਚਾਰ ਦਿਨ ਦੇ ਵਿੱਚ ਮੇਰੇ ਪੈਸੇ ਵਾਪਸ ਨਹੀਂ ਕੀਤੇ ਤਾਂ ਮੈਂ ਤੇਰੀ ਜ਼ਿੰਦਗੀ ਖਰਾਬ ਕਰ ਦਿਆਂਗਾ"।
https://www.instagram.com/p/B0-1sWnhYbG/
ਦੀਪਕ ਕਲਾਲ ਉਹੀ ਹੈ ਜਿਸ ਨੇ ਪਿਛਲੇ ਦਿਨੀਂ ਰਾਖੀ ਸਾਵੰਤ ਨਾਲ ਆਪਣੇ ਵਿਆਹ ਦਾ ਕਾਰਡ ਮੀਡੀਆ ਨਾਲ ਸਾਂਝਾ ਕੀਤਾ ਸੀ ਅਤੇ ਦੋਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਵੀ ਕੀਤਾ ਸੀ । ਦੀਪਕ ਕਲਾਲ ਪੁਣੇ ਦਾ ਰਹਿਣ ਵਾਲਾ ਹੈ ਅਤੇ ਉਹ ਇੱਕ ਟੀਵੀ ਦੇ ਰਿਆਲਿਟੀ ਸ਼ੋਅ 'ਚ ਵਿਖਾਈ ਦਿੱਤਾ ਸੀ ।