ਸੜਕ 'ਤੇ ਕੂੜਾ ਸਾਫ ਕਰਦੀ ਨਜ਼ਰ ਆਈ ਰਾਖੀ ਸਾਵੰਤ, ਗਾਰਡ ਨੂੰ ਡਾਂਟਣ 'ਤੇ ਰਾਖੀ ਹੋਈ ਟ੍ਰੋਲ

Rakhi Sawant clearing garbage: ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਰਾਖੀ ਸਾਵੰਤ ਨੂੰ ਪਹਿਲਾਂ ਇੱਕ ਬਜ਼ੁਰਗ ਜੋੜੇ ਦੀ ਮਦਦ ਕਰਦੀ ਨਜ਼ਰ ਆਈ। ਇਸ ਤੋਂ ਬਾਅਦ ਰਾਖੀ ਸਾਵੰਤ ਕਹੀ ਨਾਲ ਸੜਕਾਂ ਉੱਤੇ ਕੂੜਾ ਸਾਫ ਕਰਦੀ ਨਜ਼ਰ ਆਈ। ਇਸ ਦੌਰਾਨ ਰਾਖੀ ਨੇ ਨੇੜੇ ਖੜੇ ਸਿਕਊਰਟੀ ਗਾਰਡ ਨੂੰ ਡਾਂਟ ਦਿੱਤਾ ਜਿਸ ਕਾਰਨ ਉਸ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।
image From instagram
ਪੈਪਰਾਜ਼ੀਸ ਵੱਲੋਂ ਹਾਲ ਹੀ 'ਚ ਰਾਖੀ ਸਾਵੰਤ ਨੂੰ ਸੜਕ ਉੱਤੇ ਕਹੀ ਨਾਲ ਕੂੜਾ ਚੁੱਕਦੇ ਹੋਏ ਵੇਖਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਕਹੀ ਲੈ ਕੇ ਸੜਕ 'ਤੇ ਕੂੜਾ ਸਾਫ ਕਰਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਦੇ ਵਿੱਚ ਰਾਖੀ ਨੂੰ ਕਹੀ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਕਈ ਸੋਸ਼ਲ ਮੀਡੀਆ ਯੂਜ਼ਰਸ ਇਹ ਦਾਅਵਾ ਕਰਦੇ ਨਜ਼ਰ ਆਏ ਕਿ ਰਾਖੀ ਨੂੰ ਕਹੀ ਚਲਾਉਣੀ ਨਹੀਂ ਆਉਂਦੀ ਅਤੇ ਉਹ ਮਹਿਜ਼ ਸਫਾਈ ਕਰਨ ਦਾ ਨਾਟਕ ਕਰ ਰਹੀ ਹੈ।
ਸਫਾਈ ਕਰਦੇ ਹੋਏ ਰਾਖੀ ਸਾਵੰਤ ਸਿਆਸੀ ਪਾਰਟੀਆਂ ਉੱਤੇ ਗੁੱਸਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਖੀ ਪੈਪਰਾਜ਼ੀਸ ਦੇ ਸਾਹਮਣੇ ਇਹ ਕਹਿ ਰਹੀ ਹੈ ਕਿ ਉਸ ਦਾ ਪੌਲੀਟਿਕਲ ਪਾਰਟੀਆਂ ਤੋਂ ਭਰੋਸਾ ਉੱਠ ਗਿਆ ਹੈ।
image From instagram
ਰਾਖੀ ਸਾਵੰਤ ਨੇ ਕਿਹਾ, 'अरे भाड़ में गया इलेक्शन.... मुझे नहीं जाना... अब मैं किसी पार्टी पर विश्वास नहीं करती।' ਜਦੋਂ ਪੈਪਾਰਾਜ਼ੀਸ ਨੇ ਰਾਖੀ ਸਾਵੰਤ ਨੂੰ ਖ਼ੁਦ ਦੀ ਪਾਰਟੀ ਬਣਾਉਣ ਲਈ ਕਿਹਾ ਤਾਂ ਰਾਖੀ ਸਾਵੰਤ ਨੇ ਕਿਹਾ, 'भाड़ में गई मेरी खुद की पार्टी भी।' ਰਾਖੀ ਸਾਵੰਤ ਨੇ ਕਿਹਾ ਕਿ ਮੈਂ ਜਿਮ ਵਿੱਚ ਵੇਟ ਟਰੇਨਿੰਗ ਕਰ ਰਹੀ ਹਾਂ ਅਤੇ ਇੱਥੇ ਦੇਖੋ।'
View this post on Instagram
ਉਥੇ ਨੇੜੇ ਹੀ ਖੜੇ ਇੱਕ ਗਾਰਡ ਨੂੰ ਝਿੜਕਦੇ ਹੋਏ ਰਾਖੀ ਨੇ ਕਿਹਾ ਕਿ ਇਸ ਨੂੰ ਚੁੱਕੋ ਅਤੇ ਨਗਰ ਨਿਗਮ ਦੇ ਲੋਕਾਂ ਨੂੰ ਬੁਲਾਓ। ਹੱਥਾਂ 'ਤੇ ਹੱਥ ਰੱਖ ਕੇ ਨਾ ਬੈਠੋ। ਕੀ ਕਾਰ ਆਵੇਗੀ? ਕੀ ਤੁਸੀਂ ਕੱਲ੍ਹ ਆਓਗੇ? ਰਾਖੀ ਸਾਵੰਤ ਦੀ ਇਸ ਵੀਡੀਓ 'ਚ ਉਸ ਨੇ ਸਿਰਫ ਦੋ-ਤਿੰਨ ਵਾਰ ਹੀ ਕੂੜਾ ਕੱਢਿਆ ਅਤੇ ਉਸ 'ਚ ਵੀ ਸ਼ਾਇਦ ਹੀ ਕੋਈ ਕੂੜਾ ਸਾਫ ਕੀਤਾ । ਰਾਖੀ ਸਾਵੰਤ ਦੇ ਇਸ ਵੀਡੀਓ 'ਤੇ ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।
image From instagram
ਹੋਰ ਪੜ੍ਹੋ: ਦਿ ਗ੍ਰੇਟ ਖਲੀ 'ਤੇ ਲੱਗੇ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦੇ ਦੋਸ਼, ਵੀਡੀਓ ਹੋਈ ਵਾਇਰਲ
ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'Only Show Off'। ਇ$ਕ ਹੋਰ ਯੂਜ਼ਰ ਨੇ ਲਿਖਿਆ, 'ਗਾਰਡ ਨੂੰ ਨਾਂ ਡਾਂਟੋ, ਮੈਡਮ, ਕਹੀ ਨੂੰ ਥੋੜਾ ਚੰਗੀ ਤਰ੍ਹਾਂ ਚਲਾਓ।' ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਕਾਰ ਤੋਂ ਉਤਰ ਕੇ ਕਹੀ ਫੜ ਲਈ ਤੇ ਹੁਣ ਨਾਟਕ ਸ਼ੁਰੂ'। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਪਹਿਲਾਂ ਆਪਣੇ ਘਰ ਦਾ ਕੰਮ ਕਰੋ ਇਹ ਸਭ ਦਿਖਾਵਾ ਹੀ ਕਰਦੇ ਹੋ ਤੁਸੀਂ ਲੋਕ। ਹਲਾਂਕਿ ਕਈਆਂ ਨੇ ਚੰਗੀ ਤਰ੍ਹਾਂ ਕਹੀ ਨਾਂ ਚਲਾਉਣ ਨੂੰ ਲੈ ਕੇ ਵੀ ਰਾਖੀ ਨੂੰ ਟ੍ਰੋਲ ਕੀਤਾ।
View this post on Instagram