ਰਾਖੀ ਸਾਵੰਤ ਨੇ ਪਤੀ ਆਦਿਲ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਆਦਿਲ ‘ਤੇ ਲੱਗੇ ਹਨ ਰੇਪ ਦੇ ਇਲਜ਼ਾਮ

ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਰਾਖੀ ਸਾਵੰਤ (Rakhi Sawant) ਆਪਣੇ ਪਤੀ ਆਦਿਲ (Adil Khan Durrani) ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ‘ਚ ਹੈ । ਅਦਾਕਾਰਾ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਕਰ ਰਹੀ ਹੈ । ਹੁਣ ਅਦਾਕਾਰਾ ਦਾ ਇੱਕ ਵੀਡੀਓ ਮੁੜ ਤੋਂ ਵਾਇਰਲ ਹੋਇਆ ਹੈ ।
Image Source : Instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਪਤੀ ‘ਤੇ ਲਗਾਏ ਇਲਜ਼ਾਮ
ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਬਾਰੇ ਬੋਲਦੀ ਹੋਈ ਨਜ਼ਰ ਆ ਰਹੀ ਹੈ । ਰਾਖੀ ਸਾਵੰਤ ਇਸ ਵੀਡੀਓ ‘ਚ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਸ ਦੇ ਪਤੀ ‘ਤੇ ਇੱਕ ਕੁੜੀ ਨੇ ਰੇਪ ਦੇ ਇਲਜ਼ਾਮ ਲਗਾਏ ਹਨ ।
Image Source : Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੇਹੱਦ ਬੋਲਡ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਕਿਹਾ ‘ਕਿੱਲਰ ਲੁੱਕ’
ਇਸ ਦੇ ਨਾਲ ਹੀ ਉਹ ਵੀਡੀਓ ‘ਚ ਦੱਸ ਰਹੀ ਹੈ ਕਿ ਉਸ ਦੀ ਗਰਲ ਫ੍ਰੈਂਡ ਵੀ ਪ੍ਰੈਗਨੇਂਟ ਹੈ । ਇਸ ਦੇ ਨਾਲ ਹੀ ਰਾਖੀ ਇਸ ਵੀਡੀਓ ‘ਚ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਆਦਿਲ ਨੇ ਉਸ ਦੇ ਨਾਲ ਬੇਬੀ ਪਲਾਨ ਕਰਨਾ ਸੀ, ਕਿਉਂਕਿ ਉਹ ਉਸਦੀ ਪਤਨੀ ਹੈ । ਪਰ ਉਹ ਹੋਰਨਾਂ ਦੇ ਨਾਲ ਬੇਬੀ ਪਲਾਨ ਕਰ ਰਿਹਾ ਹੈ ।
image Source : Instagram
ਰਾਖੀ ਸਾਵੰਤ ਨੇ ਇਸ ਤੋਂ ਪਹਿਲਾਂ ਵੀ ਲਾਏ ਸਨ ਇਲਜ਼ਾਮ
ਦੱਸ ਦਈਏ ਕਿ ਰਾਖੀ ਸਾਵੰਤ ਨੇ ਇਸ ਤੋਂ ਪਹਿਲਾਂ ਵੀ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਆਦਿਲ ਨੇ ਉਸ ਦਾ ਇਸਤੇਮਾਲ ਕੀਤਾ ਹੈ । ਪੁਲਿਸ ਆਦਿਲ ਦੇ ਖਿਲਾਫ ਕਾਰਵਾਈ ਕਰ ਰਹੀ ਹੈ । ਇਸ ਤੋਂ ਇਲਾਵਾ ਰਾਖੀ ਨੇ ਆਦਿਲ ਤੋਂ ਆਪਣੇ ਡੇਢ ਕਰੋੜ ਵਾਪਸ ਕਰਨ ਦੀ ਵੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਉਸ ਦੇ ਪਤੀ ਨੇ ਚਾਰ ਮਹੀਨਿਆਂ ‘ਚ ਉਸ ਦੀ ਇਹ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ ।
View this post on Instagram