ਹਿਮਾਂਸ਼ੀ ਖੁਰਾਣਾ ਦਾ ਰਾਖੀ ਸਾਵੰਤ ਨੇ ਉਡਾਇਆ ਮਜ਼ਾਕ, ਸੋਸ਼ਲ ਮੀਡੀਆ ’ਤੇ ਖੂਬ ਦੇਖੀ ਜਾ ਰਹੀ ਹੈ ਮਜ਼ਾਕ ਵਾਲੀ ਵੀਡੀਓ

By  Rupinder Kaler December 14th 2019 01:25 PM

ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚੋਂ ਭਾਵੇਂ ਬਾਹਰ ਹੋ ਗਈ ਹੈ । ਪਰ ਇਸ ਸਭ ਦੇ ਬਾਵਜੂਦ ਹਿਮਾਂਸ਼ੀ ਸੁਰਖੀਆਂ ਵਿੱਚ ਬਣੀ ਹੋਈ ਹੈ ।ਰਾਖੀ ਸਾਵੰਤ ਨੇ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਬਣਾਕੇ ਮਜ਼ਾਕ ਉਡਾਇਆ ਹੈ । ਰਾਖੀ ਸਾਵੰਤ ਨੇ ਇਹ ਵੀਡੀਓ ਆਪਣੇ ਟਿੱਕ ਟੋਕ ਅਕਾਊਂਟ ਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/B55tAoDADU_/

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਵਿੱਚ ਰਾਖੀ ਸਾਵੰਤ ਹਿਮਾਂਸ਼ੀ ਦੀ ਉਸ ਗੱਲ ਨੂੰ ਲੈ ਕੇ ਮਜ਼ਾਕ ਉਡਾ ਰਹੀ ਹੈ ਜਿਸ ਵਿੱਚ ਹਿਮਾਂਸ਼ੀ ਨੇ ਕਿਹਾ ਸੀ ਕਿ ਉਸ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਹਿੰਦੇ ਹਨ । ਰਾਖੀ ਨੇ ਇਹ ਵੀਡੀਓ ਸਿਰਫ ਮਜ਼ਾਕ ਦੇ ਤੌਰ ਤੇ ਬਣਾਇਆ ਹੈ ।

https://www.instagram.com/p/B55droZn91U/?utm_source=ig_embed&utm_campaign=loading

ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ, ਲੋਕ ਇਸ ਵੀਡੀਓ ਤੇ ਕਮੈਂਟ ਵੀ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਰਿਆਲਟੀ ਸ਼ੋਅ ਵਿੱਚ ਰਾਖੀ ਸਾਵੰਤ ਦਾ ਵੀ ਮਜ਼ਾਕ ਉਡਾਇਆ ਗਿਆ ਸੀ । ਸ਼ਾਇਦ ਇਸੇ ਗੱਲ ਨੂੰ ਲੈ ਕੇ ਰਾਖੀ ਨੇ ਵੀ ਹਿਮਾਂਸ਼ੀ ਖੁਰਾਣਾ ਦਾ ਮਜ਼ਾਕ ਉਡਾਇਆ ਹੈ ।

https://www.instagram.com/p/B54Z1XXgglc/

Related Post