'ਡਰਾਮਾ ਕੁਈਨ' ਰਾਖੀ ਸਾਵੰਤ ਆਪਣੇ ਮਜ਼ੇਦਾਰ ਬੇਬਾਕ ਸੁਭਾਅ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਚ ਰਾਖੀ ਦੀ ਜ਼ਿੰਦਗੀ ‘ਚ ਨਵਾਂ ਸਖ਼ਸ਼ ਆਇਆ ਹੈ। ਉਹ ਆਪਣੇ ਬੁਆਏਫ੍ਰੈਂਡ ਆਦਿਲ ਨਾਲ ਆਪਣੇ ਮਜ਼ੇਦਾਰ ਵੀਡੀਓਜ਼ ਲਈ ਚਰਚਾ 'ਚ ਰਹਿੰਦੀ ਹੈ। ਇਸ ਦੌਰਾਨ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਸੁਰਖੀਆਂ 'ਚ ਹੈ, ਜਿਸ ਕਾਰਨ ਯੂਜ਼ਰ ਹੁਣ ਅਦਾਕਾਰਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਦਰਅਸਲ, ਰਾਖੀ ਸਾਵੰਤ ਨੇ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਦੇਖ ਕੇ ਦਰਸ਼ਕ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾ ਰਹੇ। ਰਾਖੀ ਸਾਵੰਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਭਾਰੀ ਮੀਂਹ ਦੌਰਾਨ ਬਜ਼ੁਰਗ ਜੋੜੇ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਖੇਤਾਂ ‘ਚ ਝੋਨਾ ਲਗਾਉਂਦੀ ਨਜ਼ਰ ਆਈ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਦਾ ਇਹ ਦੇਸੀ ਅੰਦਾਜ਼
ਰਾਖੀ ਸਾਵੰਤ ਦਾ ਇਹ ਵੀਡੀਓ ਪਪਰਾਜ਼ੀ ਵਿਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ, ਜਿਸ 'ਚ ਅਦਾਕਾਰਾ ਨੂੰ ਮੁੰਬਈ 'ਚ ਬਾਰਿਸ਼ ਦੇ ਦੌਰਾਨ ਬਜ਼ੁਰਗ ਜੋੜੇ ਲਈ ਆਟੋ ਰਿਕਸ਼ਾ ਲੱਭਦੀ ਹੋਏ ਨਜ਼ਰ ਆਈ। ਵੀਡੀਓ 'ਚ ਰਾਖੀ ਨੂੰ ਬੇਜ ਕ੍ਰੌਪ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਉਸ ਨੇ ਗੁਲਾਬੀ ਪੈਂਟ ਪਾਈ ਹੈ। ਵੀਡੀਓ 'ਚ ਉਹ ਆਟੋ ਲੱਭਦੀ ਹੋਈ ਨਜ਼ਰ ਆ ਰਹੀ ਹੈ।
ਦਰਅਸਲ ਬਜ਼ੁਰਗ ਜੋੜਾ ਰਿਕਸ਼ੇ ਦੀ ਉਡੀਕ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਰਾਖੀ ਨੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਉਹ ਮੀਂਹ ਦੇ ਵਿਚਕਾਰ ਰਿਕਸ਼ਾ ਲੱਭਣ ਨਿਕਲ ਗਈ। ਇੱਕ ਵਾਰ ਜਦੋਂ ਉਸ ਨੂੰ ਆਟੋ ਮਿਲਦਾ ਹੈ ਤਾਂ ਉਸ ਨੂੰ ਰਾਖੀ ਦਾ ਧੰਨਵਾਦ ਕਰਦੇ ਵੀ ਸੁਣਿਆ ਜਾ ਸਕਦਾ ਹੈ।
ਵੀਡੀਓ ਸਾਹਮਣੇ ਆਉਂਦੇ ਹੀ ਇਕ ਯੂਜ਼ਰ ਨੇ ਲਿਖਿਆ- 'ਮੈਨੂੰ ਉਸ 'ਤੇ ਮਾਣ ਹੈ।' ਇਕ ਹੋਰ ਨੇ ਲਿਖਿਆ- 'ਰਾਖੀ ਸਾਵੰਤ ਕਿੰਨੀ ਚੰਗੀ ਹੈ।' ਰਾਖੀ ਸਾਵੰਤ ਜੋ ਇਸ ਸਮੇਂ ਬਿਜ਼ਨੈੱਸਮੈਨ ਆਦਿਲ ਖਾਨ ਦੁਰਾਨੀ ਨਾਲ ਰਿਲੇਸ਼ਨਸ਼ਿਪ 'ਚ ਹੈ, ਅਕਸਰ ਏਅਰਪੋਰਟ 'ਤੇ ਜਾਂਦੀ ਹੈ। ਉਹ ਆਦਿਲ ਨਾਲ ਰੋਮਾਂਟਿਕ ਆਊਟਿੰਗ 'ਤੇ ਜਾਂਦੇ ਹੋਏ ਅਕਸਰ ਨਜ਼ਰ ਆਉਂਦੀ ਰਹਿੰਦੀ ਹੈ।
View this post on Instagram
A post shared by Viral Bhayani (@viralbhayani)