ਮੁੜ ਟੁੱਟਿਆ ਰਾਖੀ ਸਾਵੰਤ ਦਾ ਦਿਲ, ਰਾਖੀ ਤੇ ਆਦਿਲ ਦੀ ਲਵ ਸਟੋਰੀ 'ਚ ਹੋਈ 'EX Girlfriend' ਦੀ ਐਂਟਰੀ

ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਬੀਤੇ ਦਿਨੀਂ ਪਤੀ ਰਿਤੇਸ਼ ਤੋਂ ਬਾਅਦ ਆਪਣੇ ਬੁਆਏਫ੍ਰੈਂਡ ਆਦਿਲ ਨਾਲ ਲਵ ਸਟੋਰੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਰਾਖੀ ਸਾਵੰਤ ਦਾ ਦਿਲ ਮੁੜ ਟੁੱਟ ਗਿਆ ਹੈ, ਕਿਉਂਕਿ ਮਸੂਰੀ ਦੀ ਇੱਕ ਕੁੜੀ ਨੇ ਖ਼ੁਦ ਨੂੰ ਆਦਿਲ ਦੀ ਗਰਲਫ੍ਰੈਂਡ ਦੱਸਿਆ ਹੈ।
Image Source: Instagram
ਦੱਸ ਦਈਏ ਕਿ ਪਤੀ ਰਿਤੇਸ਼ ਤੋਂ ਤਲਾਕ ਮਗਰੋਂ ਰਾਖੀ ਸਾਵੰਤ ਨੇ ਮੁੜ ਇੱਕ ਵਾਰ ਫਿਰ ਰਿਲੇਸ਼ਨਸ਼ਿਪ ਵਿੱਚ ਹੋਣ ਦਾ ਐਲਾਨ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਆਦਿਲ ਖਾਨ ਦੁਰਾਨੀ ਨਾਂਅ ਦੇ ਵਿਅਕਤੀ ਨਾਲ ਰਿਲੇਸ਼ਨਸ਼ਿਪ 'ਚ ਹੈ। ਰਾਖੀ ਸਾਵੰਤ ਨੇ ਬਾਅਦ ਵਿੱਚ ਇਹ ਵੀ ਦੱਸਿਆ ਕਿ ਆਦਿਲ ਉਮਰ ਵਿੱਚ ਉਸ ਤੋਂ ਕਾਫੀ ਛੋਟਾ ਹੈ।
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਦਿਨ ਪਹਿਲਾਂ ਹੀ ਆਪਣੇ ਬੁਆਏਫ੍ਰੈਂਡ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਨਵੇਂ ਰਿਸ਼ਤੇ ਦਾ ਖੁਲਾਸਾ ਕੀਤਾ ਸੀ । ਉਸ ਨੇ ਇੱਕ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਬਿੱਗ ਬੌਸ ਦੇ ਅਗਲੇ ਸੀਜ਼ਨ 'ਚ ਆਪਣੇ ਬੁਆਏਫ੍ਰੈਂਡ ਨਾਲ ਨਜ਼ਰ ਆਉਣ ਵਾਲੀ ਹੈ।
ਰਾਖੀ ਸਾਵੰਤ ਨੇ ਕਿਹਾ, 'ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਆਦਿਲ ਮੇਰੀ ਜ਼ਿੰਦਗੀ ਵਿਚ ਆਇਆ ਅਤੇ ਪਹਿਲੀ ਮੁਲਾਕਾਤ ਦੇ ਇਕ ਮਹੀਨੇ ਵਿਚ ਹੀ ਉਸ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ। ਮੈਂ ਉਸ ਤੋਂ 6 ਸਾਲ ਵੱਡੀ ਹਾਂ, ਈਮਾਨਦਾਰੀ ਨਾਲ ਕਹਾਂ ਤਾਂ ਮੈਂ ਤਿਆਰ ਨਹੀਂ ਸੀ ਪਰ ਉਸ ਮੈਨੂੰ ਚੀਜ਼ਾਂ ਸਮਝਾਈਆਂ। ਉਸ ਨੇ ਮੈਨੂੰ ਮਲਾਇਕਾ-ਅਰਜੁਨ ਕਪੂਰ ਅਤੇ ਪ੍ਰਿਯੰਕਾ ਚੋਪੜਾ-ਨਿਕ ਜੋਨਸ ਦੀ ਉਦਾਹਰਣ ਦਿੱਤੀ। ਉਸ ਨੇ ਕਿਹਾ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਨੂੰ ਵੀ ਉਹਦੇ ਨਲ ਪਿਆਰ ਹੋ ਗਿਆ।
Image Source: Instagram
ਹਾਲਾਂਕਿ, ਹੁਣ ਕੁਝ ਰਿਪੋਰਟਾਂ ਵਿੱਚ ਇੱਕ ਕੁੜੀ ਨੇ ਇਹ ਦਾਅਵਾ ਕੀਤਾ ਹੈ ਕਿ ਆਦਿਲ ਖਾਨ ਅਸਲ ਵਿੱਚ ਉਸ ਦਾ ਬੁਆਏਫ੍ਰੈਂਡ ਹੈ। ਆਦਿਲ ਨੂੰ ਲੈ ਕੇ ਰਾਖੀ ਸਾਵੰਤ ਵੱਲੋਂ ਕੀਤੇ ਜਾ ਰਹੇ ਸਾਰੇ ਦਾਅਵੇ ਝੂਠੇ ਹਨ।
ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਹਾਲ ਹੀ 'ਚ ਰਾਖੀ ਸਾਵੰਤ ਨੂੰ ਇੱਕ ਕੁੜੀ ਦਾ ਫੋਨ ਆਇਆ। ਉਸ ਕੁੜੀ ਨੇ ਆਪਣਾ ਨਾਂਅ ਰੋਸ਼ੀਨਾ ਦੇਲਾਵਰੀ ਦੱਸਿਆ ਹੈ, ਜੋ ਮੈਸੂਰ ਦੀ ਰਹਿਣ ਵਾਲੀ ਹੈ। ਦੱਸ ਦੇਈਏ ਕਿ ਰਾਖੀ ਦਾ ਬੁਆਏਫ੍ਰੈਂਡ ਆਦਿਲ ਵੀ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ। ਰਾਖੀ ਨੇ ਜਦੋਂ ਇਸ ਕੁੜੀ 'ਤੇ ਗੁੱਸਾ ਕੀਤੇ ਬਿਨਾਂ ਸਾਰੀ ਗੱਲ ਸੁਣੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ।
Image Source: Instagram
ਹੋਰ ਪੜ੍ਹੋ : ਕਰਨ ਜੌਹਰ ਨੂੰ ਵੇਖ ਆਖਿਰ ਕਿਉਂ ਭੱਜਣ ਲੱਗੇ ਅਨਿਲ ਕਪੂਰ, ਵੇਖੋ ਵੀਡੀਓ
ਆਦਿਲ ਦੀ ਗਰਲਫ੍ਰੈਂਡ ਹੋਣ ਦਾ ਦਾਅਵਾ ਕਰਨ ਵਾਲੀ ਕੁੜੀ ਨੇ ਰੋਸ਼ੀਨਾ ਨੇ ਰਾਖੀ ਸਾਵੰਤ ਨੂੰ ਦੱਸਿਆ ਕਿ ਆਦਿਲ ਖਾਨ ਦੁਰਾਨੀ, ਜਿਸ ਨੂੰ ਉਹ ਆਪਣੇ ਨਵੇਂ ਬੁਆਏਫ੍ਰੈਂਡ ਵਜੋਂ ਪੇਸ਼ ਕਰ ਰਹੀ ਹੈ, ਅਸਲ ਵਿੱਚ ਉਸ ਨੂੰ ਪਿਛਲੇ 4 ਸਾਲਾਂ ਤੋਂ ਡੇਟ ਕਰ ਰਿਹਾ ਹੈ ਅਤੇ ਉਸ ਨਾਲ ਪਿਆਰ ਕਰ ਰਿਹਾ ਹੈ। ਰੋਸ਼ੀਨਾ ਰਾਖੀ ਸਾਵੰਤ ਨੂੰ ਆਦਿਲ ਨਾਲ ਬਿਤਾਏ ਪਲਾਂ ਬਾਰੇ ਦੱਸਦੀ ਹੈ। ਇਸ ਦੇ ਨਾਲ ਹੀ ਉਸ ਨੇ ਰਾਖੀ ਨੂੰ ਆਦਿਲ ਤੋਂ ਦੂਰ ਰਹਿਣ ਦੀ ਹਦਾਇਤ ਵੀ ਦਿੱਤੀ ਹੈ।
ਰਿਪੋਰਟ ਮੁਤਾਬਕ ਜਦੋਂ ਰਾਖੀ ਸਾਵੰਤ ਨੇ ਆਦਿਲ ਤੋਂ ਇਸ ਲੜਕੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਅਸਲ 'ਚ ਉਸ ਦੀ 'EX Girlfriend' ਹੈ ਅਤੇ ਫਿਲਹਾਲ ਦੋਹਾਂ ਦਾ ਆਪਸ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਇਸ ਲੜਕੀ ਨਾਲ ਆਦਿਲ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਰੋਸ਼ੀਨਾ ਦਾ ਕਹਿਣਾ ਹੈ ਕਿ ਰਾਖੀ ਅਤੇ ਆਦਿਲ ਬਾਰੇ ਆਈਆਂ ਖਬਰਾਂ ਗ਼ਲਤ ਹਨ ਕਿਉਂਕਿ ਉਹ ਸਿਰਫ ਉਸ ਦਾ ਹੀ ਹੈ।
View this post on Instagram