ਦੇਖੋ ਵੀਡੀਓ : ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ, PM Modi ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਕੀਤੀ ਇਨਸਾਫ ਦੀ ਮੰਗ
Lajwinder kaur
October 2nd 2020 12:57 PM
ਡਰਾਮਾ ਕਵੀਨ ਰਾਖੀ ਸਾਵੰਤ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਹੀ ਹਰ ਮੁੱਦੇ ਉੱਤੇ ਆਪਣੀ ਰਾਏ ਦਰਸ਼ਕਾਂ ਅੱਗੇ ਰੱਖਦੀ ਹੈ । ਬੇਬਾਕ ਬੋਲਣ ਵਾਲੀ ਰਾਖੀ ਸਾਵੰਤ ਨੇ ਇਸ ਵਾਰ ਪੀ.ਐੱਮ ਮੋਦੀ ਤੇ ਯੂਪੀ ਦੇ ਸੀ.ਐਮ ਯੋਗੀ ਆਦਿੱਤਯਨਾਥ ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਇਸ ਵੀਡੀਓ ‘ਚ ਰਾਖੀ ਸਾਵੰਤ ਨੇ ਰੋ ਰੋ ਕੇ ਹਾਥਰਸ ‘ਚ ਦਲਿਤ ਕੁੜੀ ਦੇ ਨਾਲ ਗੈਂਗ ਰੇਪ ਅਤੇ ਉਸ ਦੀ ਬੇਰਹਿਮੀ ਦੇ ਨਾਲ ਕੀਤੇ ਕਤਲ ਉੱਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ।
ਰਾਖੀ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ । ਕਦੋ ਹਿੰਦੋਸਤਾਨ ‘ਚ ਕੁੜੀਆਂ ਦੇ ਨਾਲ ਹੁੰਦੀ ਦਰਿੰਦਗੀ ਰੁੱਕੇਗੀ ।
ਦੱਸ ਦਈਏ ਇਸ ਮਾਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਜਿਸ ਕਰਕੇ ਦੇਸ਼ ਵਾਸੀਆਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ । ਇਸ ਲਈ ਸੋਸ਼ਲ ਮੀਡੀਆ ‘ਤੇ ਪੀੜਤਾ ਦੇ ਲਈ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ ।
View this post on Instagram