ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ, ਸੋਸ਼ਲ ਮੀਡੀਆ ਅਕਾਉਂਟਸ ਹੋਏ ਹੈਕ

ਰਾਖੀ ਸਾਵੰਤ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹਿੰਦੀ ਹੈ। ਸ਼ਨੀਵਾਰ ਨੂੰ ਰਾਖੀ ਸਾਵੰਤ ਪਾਪਰਾਜ਼ੀ ਦੇ ਸਾਹਮਣੇ ਆਈ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। ਉਸ ਦੇ ਨਾਲ ਉਨ੍ਹਾਂ ਦਾ ਬੁਆਏਫਰੈਂਡ ਆਦਿਲ ਦੁਰਾਨੀ ਵੀ ਸੀ। ਰਾਖੀ ਨੇ ਦੱਸਿਆ ਕਿ ਉਸਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਇਸ ਸਬੰਧੀ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਉਨ੍ਹਾਂ ਦੇ ਪੇਜ ਤੋਂ ਕਈ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਬਰਥਡੇਅ ਐਨੀਵਰਸਿਰੀ ‘ਤੇ ਪੰਜਾਬੀ ਕਲਾਕਾਰਾਂ ਨੇ ਪੋਸਟਾਂ ਪਾ ਕੇ ਯਾਦ ਕੀਤੇ ਸਿੱਧੂ ਨਾਲ ਬਿਤਾਏ ਪਲ
Image Source: Twitter
ਉਸ ਨੇ ਦੱਸਿਆ ਕਿ ਉਸ ਨੇ ਪਾਸਵਰਡ ਵੀ ਬਦਲਿਆ ਹੈ ਪਰ ਉਹ ਆਪਣੇ ਅਕਾਉਂਟ ਤੱਕ ਪਹੁੰਚ ਨਹੀਂ ਕਰ ਪਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਉਹ ਸ਼ਨੀਵਾਰ ਸ਼ਾਮ ਨੂੰ ਓਸ਼ੀਵਾਰਾ ਥਾਣੇ ਵੀ ਪਹੁੰਚੀ। ਅਕਾਉਂਟ ਹੈਕ ਹੋਣ ਤੋਂ ਬਾਅਦ ਰਾਖੀ ਸਾਈਬਰ ਕ੍ਰਾਈਮ ਯੂਨਿਟ ਨੂੰ ਮਿਲੀ। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵੈਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ।
ਰਾਖੀ ਨੇ ਦੱਸਿਆ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਪਾਸਵਰਡ ਬਦਲ ਦਿੱਤਾ ਗਿਆ ਹੈ। ਰਾਾਖੀ ਨੇ ਕਿਹਾ - ਕਿ ਉਸਨੂੰ ਨਹੀਂ ਪਤਾ ਕਿ ਇਹ ਕਿਸਨੇ ਕੀਤਾ। ਉਹ ਗਲਤ ਤੇ ਗਲਤ ਲਿਖ ਰਹੇ ਹਨ।
ਵੀਡੀਓ 'ਤੇ ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਫੁੱਲ ਆਫ ਡਰਾਮਾ।' ਇੱਕ ਨੇ ਕਿਹਾ, 'ਇਸੇ ਕਰਕੇ ਮੈਨੂੰ ਰਾਖੀ ਬਹੁਤ ਪਸੰਦ ਹੈ।' ਇੱਕ ਯੂਜ਼ਰ ਨੇ ਲਿਖਿਆ, 'ਮੈਨੂੰ ਇਹ ਮਜ਼ਾਕੀਆ ਲੱਗਾ ਪਰ ਉਸ ਦਾ ਅਕਾਊਂਟ ਲੈ ਲਉ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਆਦਿਲ ਸ਼ਾਇਦ ਹੀ ਆਪਣਾ ਹਾਸਾ ਰੋਕ ਸਕੇ।'
ਹੋਰ ਪੜ੍ਹੋ : ਸਲੀਮ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਤੋਂ ਬਾਅਦ ਸਲਮਾਨ ਖ਼ਾਨ ਨੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ 2018 ਤੋਂ...'
View this post on Instagram