ਰਾਖੀ ਦੇ ਮੂੰਹ 'ਤੇ ਕਿਸ ਨੇ ਮਲਿਆ ਗਾਂ ਦਾ ਗੋਬਰ ਦੇਖੋ ਵੀਡਿਓ 

By  Rupinder Kaler January 21st 2019 05:17 PM -- Updated: January 21st 2019 06:00 PM

ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਬਣੇ ਰਹਿਣ ਦੀ ਆਦਤ ਹੈ । ਇਸੇ ਲਈ ਉਹ ਸੋਸ਼ਲ ਸਾਇਟਾਂ ਦੀ ਵਰਤੋਂ ਕਰਦੀ ਹੈ, ਖਾਸ ਕਰਕੇ ਇੰਸਟਾਗ੍ਰਾਮ ਦੀ ਤਾਂ ਕਿ ਉਸ ਨੂੰ ਫਾਲੋ ਕਰਨ ਵਾਲੇ ਲੋਕਾਂ ਨੂੰ ਮਸਾਲੇਦਾਰ ਖਬਰਾਂ ਮਿਲ ਸਕਣ । ਕੁਝ ਦਿਨ ਪਹਿਲਾਂ ਉਸ ਨੇ ਆਪਣੇ ਨਕਲੀ ਵਿਆਹ ਦੀ ਵੀਡਿਓ ਬਣਾ ਕੇ ਪਾਈ ਸੀ ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਰਹੀ ਸੀ । ਪਰ ਹੁਣ ਇੱਕ ਵਾਰ ਫਿਰ ਉਹਨਾਂ ਨੇ ਇੱਕ ਵੀਡਿਓ ਪਾਇਆ ਹੈ ਜਿਸ ਕਰਕੇ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ।

https://www.instagram.com/p/Bs0VlJmhG7E/

ਰਾਖੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਹਨ । ਰਾਖੀ ਇਸ ਵੀਡਿਓ ਵਿੱਚ ਇੱਕ ਫੇਸ ਪੈਕ ਲਗਾਕੇ ਬੈਠੀ ਹੋਈ ਹੈ । ਰਾਖੀ ਵੀਡਿਓ ਵਿੱਚ ਦੱਸਦੀ ਹੈ ਕਿ ਉਸ ਨੇ ਆਪਣੀ ਤਣਾਅ ਨੂੰ ਦੂਰ ਕਰਨ ਲਈ ਫੇਸ ਪੈਕ ਲਗਾਇਆ ਹੈ । ਰਾਖੀ ਇਸ ਵੀਡਿਓ ਵਿੱਚ ਦੱਸਦੀ ਹੈ ਕਿ ਇਹ ਫੇਸ ਪੈਕ ਗਾਂ ਦੇ ਗੋਬਰ ਨਾਲ ਬਣਿਆ ਹੈ ।

https://www.instagram.com/p/BsyHOOwhBI2/

ਰਾਖੀ ਸਾਵੰਤ ਦੇ ਇਸ ਵੀਡਿਓ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ । ਕਿਸੇ ਨੇ ਲਿਖਿਆ ਹੈ ਕਿ ਡਾਕਟਰ ਉਸ ਨੂੰ ਮੂਰਖ ਬਣਾ ਰਿਹਾ ਹੈ । ਕਿਸੇ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਦੀਆਂ ਵੀਡਿਓ ਕਰਕੇ ਰਾਖੀ ਵੀ ਦੀਪਕ ਕਲਾਲ ਵਾਂਗ ਕੁੱਟ ਖਾਵੇਗੀ ।

Related Post