ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ 

By  Rupinder Kaler November 22nd 2018 12:33 PM
ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ 

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੇ ਡਰਾਮਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ।ਰਾਖੀ ਇਹ ਡਰਾਮੇ ਸੁਰਖੀਆਂ ਵਿੱਚ ਬਣੇ ਰਹਿਣ ਲਈ ਕਰਦੀ ਹੈ । ਇਸ ਤੋਂ ਪਹਿਲਾਂ ਤਨੁਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਵਿਵਾਦ ਨੂੰ ਲੈ ਕੇ ਰਾਖੀ ਨੇ ਖੂਬ ਸੁਰਖੀਆਂ ਬਟੋਰੀਆਂ ਸਨ ।  ਇੰਨਾਂ ਹੀ ਨਹੀਂ ਰਾਖੀ ਨੇ ਤਨੁਸ਼੍ਰੀ 'ਤੇ ਆਪਣੇ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ।

ਹੋਰ ਵੇਖੋ : ਕਰਮਜੀਤ ਅਨਮੋਲ ਦੁਨੀਆ ਨੂੰ ਲਾਉਣਾ ਚਾਹੁੰਦੇ ਹਨ ਲਾਰਾ, ਦੋਖੋ ਵੀਡਿਓ

https://www.instagram.com/p/BqXS6VrB6MS/?utm_source=ig_embed

ਰਾਖੀ ਦੇ ਤਾਜਾ ਡਰਾਮੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਨੇ ਮਹਿਲਾ ਰੈਸਲਰ ਨਾਲ ਪੰਗਾ ਲੈ ਕੇ ਉਸ ਤੋਂ ਕੁੱਟ ਖਾਧੀ ਹੈ । ਕੁੱਟ ਖਾਣ ਤੋਂ ਬਾਅਦ ਰਾਖੀ ਨੇ ਤਨੁਸ਼੍ਰੀ ਦੱਤਾ 'ਤੇ ਇਲਜ਼ਾਮ ਲਗਾਏ ਸਨ ਕਿ ਤਨੁਸ਼੍ਰੀ ਨੇ ਹੀ ਉਸ ਨੂੰ ਕੁੱਟਵਾਇਆ ਹੈ । ਪਰ ਹੁਣ ਰਾਖੀ  ਨੇ ਇਕ ਵੀਡੀਓ ਜਾਰੀ ਕਰਦੇ ਹੋਏ ਤਨੁਸ਼੍ਰੀ ਦੱਤਾ ਤੋਂ ਮੁਆਫੀ ਮੰਗੀ ਹੈ । ਰਾਖੀ ਨੇ ਵੀਡਿਓ ਵਿੱਚ ਕਿਹਾ ਹੈ ਕਿ ਇਹ ਲੜਾਈ ਉਹਨਾਂ ਦੀ ਆਪਸੀ ਲੜਾਈ ਹੈ ਜਿਸ ਵਿੱਚ 'ਜੀਜਸ ਕ੍ਰਾਈਸਟ' ਨੂੰ ਨਾ ਲਿਆਂਦਾ ਜਾਵੇ ।

ਹੋਰ ਵੇਖੋ : ਰਣਵੀਰ ਸਿੰਘ ਨੂੰ ਹੈ ਰੋਹਿਤ ਸ਼ੈੱਟੀ ਨਾਲ ਪਿਆਰ, ਦੇਖੋ ਵੀਡਿਓ

https://www.instagram.com/p/BqXTAjWhejk/?utm_source=ig_embed&utm_campaign=embed_video_watch_again

ਰਾਖੀ ਸਾਵੰਤ ਨੇ ਕਿਹਾ ਕਿ ਜੇਕਰ ਉਹਨਾਂ ਦੇ ਮੁਆਫੀ ਮੰਗਣ ਨਾਲ ਕੋਈ ਮੰਦਰ, ਮਸਜਿਦ, ਚਰਚ 'ਚ ਜਾਂਦਾ ਹੈ ਤਾਂ ਉਹ ਹਰ ਇੱਕ ਤੋਂ ਮੁਆਫੀ ਮੰਗਦੀ ਹੈ । ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਨਾਲ ਵਿਵਾਦ ਛਿੜਣ ਤੋਂ ਬਾਅਦ ਤਨੁਸ਼੍ਰੀ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਰਾਖੀ ਉਹਨਾਂ ਤੋਂ ਮੁਆਫੀ ਨਹੀਂ ਮੰਗਦੀ ਉਦੋਂ ਤੱਕ ਉਹ ਚਰਚ ਵਿੱਚ ਨਹੀਂ ਜਾਵੇਗੀ ।

Related Post