Rakhi Sawant Video: ਹਸਪਤਾਲ 'ਚ ਭਰਤੀ ਹੋਈ ਰਾਖੀ ਸਾਵੰਤ, ਸਰਜਰੀ ਤੋਂ ਪਹਿਲਾਂ ਡਾਂਸ ਕਰਦੀ ਨਜ਼ਰ ਆਈ ਰਾਖੀ ਸਾਵੰਤ

Rakhi Sawant dances with Adil Durrani in hospital room before her surgery, See Video: ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਤੋਂ ਵੱਧ ਕੇ ਇੱਕ ਫਨੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਰਾਖੀ ਦਾ ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਨਿਰਾਸ਼ ਕਰ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਰਾਖੀ ਸਾਵੰਤ ਹਸਪਤਾਲ 'ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕੀ ਕ੍ਰਿਕੇਟਰ ਸ਼ੁਭਮਨ ਗਿੱਲ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਕਰ ਰਹੇ ਨੇ ਡੇਟ? ਦੇਖੋ ਵੀਡੀਓ ‘ਚ ਕੀ ਹੈ ਸੱਚ
image source Instagram
ਰਾਖੀ ਸਾਵੰਤ ਨੂੰ ਹਾਲ ਹੀ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰਾਖੀ ਸਾਵੰਤ ਹਸਪਤਾਲ ‘ਚ ਮਰੀਜ਼ ਨੂੰ ਪਵਾਏ ਜਾਂਦੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਆਪਣੇ ਬੁਆਏਫ੍ਰੈਂਡ ਆਦਿਲ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਹੈਰਾਨ ਹਨ ਤਾਂ ਕੁਝ ਲੋਕ ਰਾਖੀ ਦੀ ਸਿਹਤ ਨੂੰ ਲੈ ਕੇ ਚਿੰਤਤ ਵੀ ਹਨ।
image source Instagram
ਇਸ ਵੀਡੀਓ ਨੂੰ ਰਾਖੀ ਸਾਵੰਤ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇੰਨਾ ਹੀ ਨਹੀਂ ਉਸ ਦੇ ਹੱਥ 'ਚ ਗੁਲੂਕੋਜ਼ ਵਾਲੀ ਸੂਈ ਲੱਗੀ ਹੋਈ ਵੀ ਨਜ਼ਰ ਆ ਰਹੀ ਹੈ। ਫੈਨਜ਼ ਰਾਖੀ ਤੋਂ ਪੁੱਛ ਰਹੇ ਹਨ ਕਿ ਉਸ ਨੂੰ ਕੀ ਹੋਇਆ ਹੈ ਅਤੇ ਉਹ ਹਸਪਤਾਲ ਕਿਉਂ ਭਰਤੀ ਹੈ।
image source Instagram
ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਦੀ ਜਲਦੀ ਹੀ ਸਰਜਰੀ ਹੋਣ ਵਾਲੀ ਹੈ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਹੜੀ ਸਰਜਰੀ ਹੋਣੀ ਹੈ। ਪੋਸਟ 'ਚ ਰਾਖੀ ਸਾਵੰਤ ਨੇ ਸਿਰਫ ਆਪਣੀ ਸਰਜਰੀ ਦੀ ਜਾਣਕਾਰੀ ਦਿੱਤੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਖੀ ਸਾਵੰਤ ਹਸਪਤਾਲ ਦੇ ਕਮਰੇ 'ਚ ਡਾਂਸ ਕਰ ਰਹੀ ਹੈ। ਹੱਥ ਵਿੱਚ ਡ੍ਰਿੱਪ ਲੈ ਕੇ ਉਹ ਆਦਿਲ ਨਾਲ 'ਲਿਗਰ' ਦੇ ਗੀਤ 'ਅਫਤ' 'ਤੇ ਡਾਂਸ ਕਰ ਰਹੀ ਹੈ।
ਇੱਕ ਚੰਗੇ ਬੁਆਏਫ੍ਰੈਂਡ ਦੀ ਤਰ੍ਹਾਂ ਆਦਿਲ ਵੀ ਰਾਖੀ ਸਾਵੰਤ ਦੇ ਨਾਲ ਉਨ੍ਹਾਂ ਦੇ ਔਖੇ ਸਮੇਂ ਵਿੱਚ ਮੌਜੂਦ ਹਨ। ਵੀਡੀਓ ਸ਼ੇਅਰ ਕਰਦੇ ਹੋਏ ਰਾਖੀ ਸਾਵੰਤ ਨੇ ਕੈਪਸ਼ਨ 'ਚ ਲਿਖਿਆ, 'ਕਿਸੇ ਵੀ ਹਾਲਤ 'ਚ ਡਾਂਸ ਨਾ ਛੱਡੋ। ਸਰਜਰੀ ਤੋਂ ਪਹਿਲਾਂ ਡਾਂਸ ਕਰੋ’। ਪੋਸਟ ਹੁਣ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਨਾਲ ਭਰ ਗਈ ਹੈ, ਹਰ ਕੋਈ ਉਨ੍ਹਾਂ ਨੂੰ ਸਰਜਰੀ ਬਾਰੇ ਪੁੱਛ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਰਾਖੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਲਿਖਿਆ, ‘ਰਾਖੀ ਸੰਭਾਲ, ਜਲਦੀ ਠੀਕ ਹੋ ਜਾ।’
View this post on Instagram