ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘Sun Dilliye’ ਦੇ ਨਾਲ ਕੇਂਦਰ ਸਰਕਾਰ ਨੂੰ ਦੱਸਿਆ ਪੰਜਾਬੀਆਂ ਦੀ ਅਣਖ ਤੇ ਹੌਂਸਲੇ ਨੂੰ
Lajwinder kaur
December 2nd 2020 04:34 PM
ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸੁਣ ਦਿੱਲੀਏ (Sun Dilliye) ਟਾਈਟਲ ਹੇਠ ਹੌਸਲੇ ਦੇ ਨਾਲ ਭਰੇ ਗੀਤ ਨੂੰ ਲੈ ਕੇ ਆਏ ਨੇ ।
ਹੋਰ ਪੜ੍ਹੋ : ਗੁਰਬਾਜ਼ ਦੀ ਸ਼ਰਾਰਤ ਨੇ ਗਿੱਪੀ ਗਰੇਵਾਲ ਦੀ ਨੱਕ ‘ਚ ਕੀਤਾ ਦਮ, ਗਾਇਕ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਹਾਲ
ਇਸ ਗੀਤ ਨੂੰ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਅਣਖ ਤੇ ਹੌਸਲੇ ਨੂੰ ਬਿਆਨ ਕਰਦੇ ਗੀਤ ਦੇ ਬੋਲ Saab Pangota ਨੇ ਲਿਖੇ ਨੇ । ਮਿਊਜ਼ਿਕ Dee Cee ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਨੂੰ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।
ਇਸ ਗੀਤ ‘ਚ ਰਾਜਵੀਰ ਜਵੰਦਾ ਨੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ । ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪੂਰੇ ਜੋਸ਼ ਦੇ ਨਾਲ ਖੜੇ ਨੇ । ਬਹੁਤ ਸਾਰੇ ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਪਹੁੰਚੇ ਹੋਏ ਨੇ ।
View this post on Instagram